ਐੱਨ. ਆਰ. ਆਈ. ਨੇ ਸਕੂਲ ਦੇ ਸਮਾਰਟ ਕਲਾਸ ਰੂਮ ਦਾ ਰੱਖਿਆ ਨੀਂਹ ਪੱਥਰ
Sunday, Mar 03, 2019 - 03:55 AM (IST)
ਖੰਨਾ (ਸੁਖਵਿੰਦਰ ਕੌਰ)-ਇਥੋਂ ਦੇ ਮਾਲੇਰਕੋਟਲਾ ਰੋਡ ਸਥਿਤ ਪਿੰਡ ਮਾਜਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ (ਬਲਾਕ ਖੰਨਾ-2) ਵਿਖੇ ਤਰਪਿੰਦਰ ਸਿੰਘ ਕੈਨੇਡਾ ਵਾਸੀ ਵੱਲੋਂ ਸਕੂਲ ਵਿਚ ਸਮਾਰਟ ਕਲਾਸ ਰੂਮ ਅਤੇ ਬਰਾਂਡਾ ਬਣਾਉਣ ਦਾ ਨੀਂਹ ਪੱੱਥਰ ਰੱਖਿਆ। ਜਿਸ ’ਤੇ ਕਰੀਬ 3 ਲੱਖ ਰੁਪਏ ਦਾ ਖਰਚਾ ਆਵੇਗਾ। ਸਮੂਹ ਪਿੰਡ ਵਾਸੀਆਂ ਵੱਲੋਂ ਤਰਪਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤਰਪਿੰਦਰ ਸਿੰਘ ਨੇ ਸਕੂਲ ਦੇ ਮਿਹਨਤੀ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅੱਗੇ ਤੋਂ ਵੀ ਕਿਸੇ ਚੀਜ਼ ਦੀ ਲੋਡ਼ ਮਹਿਸੂਸ ਹੋਵੇ ਤਾਂ ਉਹ ਬੇਝਿੱਜਕ ਹੋ ਕੇ ਦੱਸਣ, ਉਹ ਪੂਰੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ, ਹਰਦੀਪ ਸਿੰਘ, ਚਰਨਜੀਤ ਸਿੰਘ, ਤਰਨਵੀਰ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਸਤਿੰਦਰ ਸਿੰਘ ਐੱਨ. ਆਰ. ਆਈ., ਪ੍ਰਤਾਪ ਸਿੰਘ ਤੋਂ ਇਲਾਵਾ ਸਕੂਲ ਮੁੱਖ ਅਧਿਆਪਕਾ ਪਰਮੀਲਾ ਕੁਮਾਰੀ, ਅਧਿਆਪਕ ਵਿਕਾਸ ਕਪਿਲਾ, ਕੁਲਵੰਤ ਕੌਰ, ਗਗਨਦੀਪ ਕੌਰ ਅਤੇ ਐੱਸ. ਐੱਮ. ਸੀ. ਦੀ ਚੇਅਰਮੈਨ ਸਤਪਾਲ ਕੌਰ ਆਦਿ ਹਾਜ਼ਰ ਸਨ। ਸਕੂਲ ਦੇ ਅਧਿਆਪਕਾਂ ਅਤੇ ਸਾਰੇ ਹਾਜ਼ਰ ਮੈਂਬਰਾਂ ਵੱਲੋਂ ਤਰਪਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਕਾਸ ਕਪਿਲਾ ਨੇ ਦੱਸਿਆ ਕਿ ਜਲਦੀ ਹੀ ਮਿਸ. ਅਮਨ ਜੋ ਕਿ ਆਸਟ੍ਰੇਲੀਆ ਵਾਸੀ ਹਨ। ਉਨ੍ਹਾਂ ਦੇ ਭਰਾ ਕਮਲਦੀਪ ਸਿੰਘ ਵੱਲੋਂ ਜਲਦੀ ਹੀ ਇਕ ਕਮਰਾ ਹੋਰ ਸਕੂਲ ਵਿਚ ਬਣਵਾਇਆ ਜਾਣਾ ਹੈ। ਇਸ ਦੌਰਾਨ ਸਮਾਜਸੇਵੀ ਸਤਿੰਦਰ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਗਿਆ, ਕਿਉਂਕਿ ਉਹ ਹਰ ਸਮੇਂ ਸਕੂਲ ਦੇ ਵਿਕਾਸ ਵਿਚ ਕਈ ਸਾਲਾਂ ਤੋਂ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਇਸ ਮੌਕੇ ਜਗਤਾਰ ਸਿੰਘ ਪੰਚ, ਕੁਲਦੀਪ ਸਿੰਘ, ਮਨਜੀਤ ਸਿੰਘ ਪੰਚ, ਪਰਮਜੀਤ ਸਿੰਘ, ਗੁਰਬਚਨ ਸਿੰਘ ਪੰਚ ਬਲਾਕ ਸੰਮਤੀ ਮੈਂਬਰ, ਬਲਜਿੰਦਰ ਕੌਰ ਪੰਚ, ਪਰਮਜੀਤ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ।
