ਸਰਕਾਰ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰੇ ਤੇ ਕਿਸਾਨਾਂ ਦੇ ਕਰਜ਼ੇ ’ਤੇ ਲਕੀਰ ਮਾਰੇ : ਗਰੇਵਾਲ

Sunday, Mar 03, 2019 - 03:55 AM (IST)

ਸਰਕਾਰ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰੇ ਤੇ ਕਿਸਾਨਾਂ ਦੇ ਕਰਜ਼ੇ ’ਤੇ ਲਕੀਰ ਮਾਰੇ : ਗਰੇਵਾਲ
ਖੰਨਾ (ਸੁਖਵਿੰਦਰ ਕੌਰ)-ਭਾਰਤੀ ਕਿਸਾਨ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਤੇ ਕੇਂਦਰ ਸਰਕਾਰਾਂ ਵਲੋਂ ਕਿਸਾਨ, ਜਵਾਨ ਅਤੇ ਕਿਰਤੀਆਂ ਪ੍ਰਤੀ ਬੇਰੁਖੀਆ ਬਾਰੇ ਗੰਭੀਰਤਾ ਵਿਚਾਰ-ਵਟਾਂਦਰਾ ਕੀਤਾ ਗਿਆ। ਦੇਸ਼ ’ਚ ਸੱਤਾ ਦੀ ਕੋਈ ਵੀ ਤਬਦੀਲੀ ਆਵੇ ਉਹ ਕਿਸਾਨਾਂ ਲਈ ਆਰਥਿਕ ਲੁੱਟ-ਖੁਸੱਟ ਤੋਂ ਛੁਟਕਾਰਾ ਦਿਵਾਉਣ ਦੇ ਯੋਗ ਨਹੀਂ ਜਾਪਦੀ। ਕਿਸਾਨਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਤੇ ਹੱਲ ਕਰਨ ਦੇ ਝੂਠੇ ਅਤੇ ਖੋਖਲ੍ਹੇ ਵਾਅਦੇ ਸਿਰਫ ਵੋਟਾਂ ਬਟੋਰਨ ਲਈ ਹੀ ਇਕ ਹਥਿਆਰ ਮਾਤਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ’ਚ ਕੀਤੇ ਵਾਅਦੇ ਮੁਤਾਬਿਕ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਢੰਡੋਰਾ ਪਿੱਟਦੀ ਨਹੀਂ ਥੱਕਦੀ ਅਤੇ ਬਹੁਤ ਘੱਟ ਕਿਸਾਨਾਂ ਦੇ ਕਰਜ਼ੇ ਮੁਆਫ ਕਰਕੇ ਕਿਸਾਨਾਂ ਸਿਰ ਅਹਿਸਾਨ ਕਰ ਰਹੀ ਹੈ, ਜਦਕਿ ਕਿਸਾਨਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਅਤੇ ਬੈਂਕਾਂ ਤੇ ਸ਼ਾਹੂਕਾਰਾਂ ਤੋਂ ਕਰਜ਼ਾ ਲੈ ਕੇ ਦੇਸ਼ ਦਾ ਢਿੱਡ ਭਰਨ ਵਿਚ ਕੋਈ ਕਸਰ ਨਹੀਂ ਛੱਡੀ। ਕਿਸਾਨ ਦੀਆਂ ਫਸਲਾਂ ਦੇ ਰੇਟ ਘੱਟ ਹੋਣ ਕਰਕੇ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਹੈ ਅਤੇ ਕਰਜ਼ੇ ਦੇ ਜਾਲ ਵਿਚ ਫਸ ਗਿਆ ਹੈ ਅਤੇ ਬੈਂਕਾਂ ਦੇ ਕਰਜ਼ੇ ਮੋਡ਼ਨ ਤੋਂ ਅਸਮਰੱਥ ਹੋ ਗਿਆ ਹੈ, ਪਰ ਬੈਂਕਾਂ ਵਾਲੇ ਕਿਸਾਨਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਜ਼ਲੀਲ ਅਤੇ ਬੇਇੱਜ਼ਤ ਕਰਦੇ ਹਨ ਅਤੇ ਆਰਥਿਕ ਪੱਖੋਂ ਟੁੱਟੇ ਹੋਏ ਕਿਸਾਨਾਂ ਦੀ ਖਾਲੀ ਜੇਬ ਅਤੇ ਖਰਚਾ ਭਰਨ ਲਈ ਮਜ਼ਬੂਰ ਕਰਦੇ ਹਨ। ਅੱਜ-ਕੱਲ੍ਹ ਕੋਈ ਵੀ ਕਿਸਾਨ ਕੋਈ ਆਮਦਨ ਨਾ ਹੋਣ ਕਰਕੇ ਕਿਸਾਨ ਆਪਣੇ-ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਚਿੰਤਨ ਵਿਚ ਰਹਿੰਦਾ ਹੈ। ਬੈਂਕਾਂ ਵਾਲਿਆਂ ਦੇ ਕਿਸਾਨ ਸਿਰ ਕੀਤੇ ਹੋਏ ਕੇਸਾਂ ਦੀਆਂ ਤਰੀਕਾਂ ਭੁਗਤਣ ਲਈ ਮਜਬੂਰ ਹੋ ਗਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਸਿਰ ਚਡ਼੍ਹੇ ਕਰਜ਼ੇ ’ਤੇ ਲਕੀਰ ਮਾਰੀ ਜਾਵੇ ਅਤੇ ਫਸਲਾਂ ਦੇ ਰੇਟ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਮਿੱਥੇ ਜਾਣ। ਇਸ ਮੌਕੇ ਨਿਰਮਲ ਸਿੰਘ ਬੈਨੀਪਾਲ, ਗੁਰਦੀਪ ਸਿੰਘ ਪ੍ਰਧਾਨ ਸਮਰਾਲਾ, ਹਰਪਾਲ ਸਿੰਘ ਰੁਪਾਲੋ, ਕੈਪਟਨ ਸੁਖਰਾਜ ਸਿੰਘ, ਸੁਖਪਾਲ ਰੁਪਾਲੋਂ, ਸਿਕੰਦਰ ਪਨੇਚ, ਗੁਰਮੁੱਖ ਕੁਲਾਰ, ਭਿੰਦਰ ਬੀਜਾ, ਦਵਿੰਦਰ ਰੁਪਾਲੋ ਅਤੇ ਕੇ. ਪੀ. ਬੀਜਾ ਆਦਿ ਹਾਜ਼ਰ ਸਨ।

Related News