ਸਿੱਧ ਸ਼੍ਰੀ ਬਾਬਾ ਬਾਲਕ ਨਾਥ ਦੀ ਚੌਂਕੀ 6 ਨੂੰ
Sunday, Mar 03, 2019 - 03:54 AM (IST)
ਖੰਨਾ (ਸੁਖਵਿੰਦਰ ਕੌਰ)-ਇਥੇ ਪੀਰਖਾਨਾ ਰੋਡ ਸਥਿਤ ਮੰਦਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਵਲੋਂ 39ਵੀਂ ਸਾਲਾਨਾ ਚੌਂਕੀ ਤੇ ਭੰਡਾਰੇ ਦਾ ਆਯੋਜਨ ਕਰਵਾਏ ਜਾਣ ਦੀਆਂ ਤਿਆਰੀਆਂ ਸਬੰਧੀ ਬਾਬਾ ਭਿੰਦਰ ਸਿੰਘ ਦੀ ਰਹਿਨੁਮਾਈ ਹੇਠਾਂ ਮੀਟਿੰਗ ਕੀਤੀ ਗਈ। ਇਸ ਦੌਰਾਨ ਚੌਂਕੀ ਅਤੇ ਭੰਡਾਰੇ ਦਾ ਸਾਰੀ ਸੰਗਤ ਤੇ ਮੈਂਬਰਾਂ ਦੀ ਸਲਾਹ ਨਾਲ 6 ਅਪ੍ਰੈਲ ਨੂੰ ਖੰਨਾ ਵਿਖੇ ਆਯੋਜਤ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਬਾਬਾ ਜੀ ਦਾ ਗੁਣਗਾਨ ਕਰਨ ਵਾਸਤੇ ਕੁਲਵਿੰਦਰ ਮੂਸਾਪੁਰੀਆ ਐਂਡ ਪਾਰਟੀ ਲੁਧਿਆਣਾ ਵਾਲੇ ਪਹੁੰਚਣਗੇ। 10 ਅਪ੍ਰੈਲ ਤੋਂ 13 ਅਪ੍ਰੈਲ ਤੱਕ ਬਾਬਾ ਜੀ ਗੁਫਾ ’ਤੇ ਸ਼ਾਹ ਤਲਾਈ ਵਿਖੇ 32ਵਾਂ ਸਾਲਾਨਾ ਭੰਡਾਰਾ ਲੈ ਕੇ ਜਾਣ ਬਾਰੇ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਗੁਰਮੇਜ ਸਿੰਘ, ਜਰਨੈਲ ਸਿੰਘ, ਨਰਿੰਦਰ ਸਿੰਘ, ਪਿਆਰਾ ਸਿੰਘ, ਨਰੇਸ਼ ਕੁਮਾਰ, ਜਗਦੀਸ਼ ਕੁਮਾਰ, ਗੁਰਪ੍ਰੀਤ ਸਿੰੰਘ, ਹਿੰਮਤ ਸਿੰਘ, ਕੁਲਜਿੰਦਰ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।
