ਆਪ ਦੇ ਨਿਤਿਨ ਚੰਮ ਹੋਏ ਪੰਜਾਬੀ ਏਕਤਾ ਪਾਰਟੀ ’ਚ ਸ਼ਾਮਲ
Wednesday, Feb 06, 2019 - 04:40 AM (IST)
ਖੰਨਾ (ਸੁਖਵਿੰਦਰ ਕੌਰ) - ਆਪ ਦੀ ਸੂਬਾਈ ਸੋਸ਼ਲ ਮੀਡੀਆ ਕੋਰ ਕਮੇਟੀ ਦੇ ਮੈਂਬਰ ਤੇ ਵਿਧਾਨ ਸਭਾ ਹਲਕਾ ਖੰਨਾ ਸੋਸ਼ਲ ਮੀਡੀਆ ਦੇ ਇੰਚਾਰਜ ਨਿਤਿਨ ਚੰਮ ਨੇ ਆਪ ਨੂੰ ਅਲਵਿਦਾ ਆਖ ਕੇ ਪੰਜਾਬੀ ਏਕਤਾ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਜਿਸ ਦਾ ਸੁਆਗਤ ਕਰਦਿਆਂ ਪੰਜਾਬੀ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਮੀਤਾ ਨੇ ਸਿਰੋਪਾਓ ਪਾ ਕੇ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਮੀਤਾ ਨੇ ਕਿਹਾ ਕਿ ਨਿਤਿਨ ਚੰਮ ਨੂੰ ਪਾਰਟੀ ’ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਜਲਦ ਹੀ ਕੋਈ ਵੱਡੀ ਅਹਿਮ ਜ਼ਿੰਮੇਵਾਰੀ ਸੰਭਾਲੀ ਜਾਵੇਗੀ। ਨਿਤਿਨ ਚੰਮ ਨੇ ਕਿਹਾ ਕਿ ਆਪ ’ਚ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੈ, ਪੰਜਾਬ ਦੇ ਮਸਲਿਆਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਪਾਰਟੀ ’ਚ ਸਿਰਫ ਦਿੱਲੀ ਤੋਂ ਹੀ ਆਉਂਦੇ ਹੁਕਮ ਪੰਜਾਬ ’ਚ ਲਾਗੂ ਕੀਤੇ ਜਾਂਦੇ ਹਨ। ਇਸ ਮੌਕੇ ਭੁਪਿੰਦਰ ਸਿੰਘ ਸਰਾਂ, ਡਾ. ਗੁਰਿੰਦਰ ਸਿੰਘ, ਰਾਮ ਸਿੰਘ ਹੋਲ, ਪਾਲ ਸਿੰਘ ਮੁੰਡੀ, ਰਾਮ ਸਿੰਘ ਸਰੋਏ, ਸੁਰਜੀਤ ਸਿੰਘ ਮਹਿੰਦੀਪੁਰ, ਸੁਖਵੀਰ ਸਿੰਘ ਕਿਸ਼ਨਗਡ਼੍ਹ, ਗਿੰਨੀ ਬੀਜਾ, ਸੁਖਜੀਤ ਸਿੰਘ ਕਿਸ਼ਨਗਡ਼੍ਹ ਆਦਿ ਹਾਜ਼ਰ ਸਨ।
