ਨਿਸ਼ਾ ਸ਼ਰਮਾ ਨੇ ਮੁੱਖ ਮੰਤਰੀ ਦੇ ਓ. ਐੱਸ. ਡੀ. ਨਾਲ ਕੀਤੀ ਮੁਲਾਕਾਤ

Wednesday, Feb 06, 2019 - 04:39 AM (IST)

ਨਿਸ਼ਾ ਸ਼ਰਮਾ ਨੇ ਮੁੱਖ ਮੰਤਰੀ ਦੇ ਓ. ਐੱਸ. ਡੀ. ਨਾਲ ਕੀਤੀ ਮੁਲਾਕਾਤ
ਖੰਨਾ (ਸੁਖਵਿੰਦਰ ਕੌਰ) -ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਪੰਜਾਬ ਮਹਿਲਾ ਕਾਂਗਰਸ ਪੁਲਸ ਜ਼ਿਲਾ ਖੰਨਾ ਦੀ ਜ਼ਿਲਾ ਪ੍ਰਧਾਨ ਨਿਸ਼ਾ ਸ਼ਰਮਾ ਨੇ ਅੱਜ ਚੰਡੀਗਡ਼੍ਹ ਕਾਂਗਰਸ ਭਵਨ ’ਚ ਪੰਜਾਬ ਦੇ ਮੁੱਖ ਮੰਤਰੀ ਦੇ ਓ. ਐੱਸ. ਡੀ. ਸਨਦੀਪ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਲੋਕ ਸਭਾ ਚੋਣਾਂ ਦੇ ਸਬੰਧ ’ਚ ਵਿਚਾਰ-ਵਟਾਂਦਰਾ ਕੀਤਾ। ਇਸ ਮੌੌਕੇ ਮੁੱਖ ਮੰਤਰੀ ਦੇ ਓ. ਐੱਸ. ਡੀ. ਵਲੋਂ ਮੀਟਿੰਗ ਦੌਰਾਨ ਮਹਿਲਾ ਕਾਂਗਰਸ ਆਗੂ ਨੂੰ ਕਿਹਾ ਗਿਆ ਕਿ ਜ਼ਿਲੇ ਭਰ ’ਚ ਮਹਿਲਾਵਾਂ ਨੂੰ ਪਾਰਟੀ ਨਾਲ ਵੱਧ ਤੋਂ ਵੱਧ ਜੋਡ਼ਣ ਅਤੇ ਪੰਜਾਬ ਸਰਕਾਰ ਵਲੋੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ।

Related News