ਵਿਦਿਆਰਥੀਆਂ ਨੇ ਕਰਾਟੇ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Wednesday, Feb 06, 2019 - 04:38 AM (IST)

ਵਿਦਿਆਰਥੀਆਂ ਨੇ ਕਰਾਟੇ ਮੁਕਾਬਲਿਆਂ ’ਚ ਮਾਰੀਆਂ ਮੱਲਾਂ
ਖੰਨਾ (ਬੈਨੀਪਾਲ)-ਜੀ. ਸੀ. ਐੱਲ. ਕਲੱਬ ਮੰਡੀ ਗੋਬਿੰਦਗਡ਼੍ਹ ਵਿਖੇ ਕਰਾਟੇ ਐਸੋਸੀਏਸ਼ਨ ਫਤਿਹਗਡ਼੍ਹ ਸਾਹਿਬ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਕਰਾਟੇ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਅਮਰਜੀਤ ਸਿੰਘ ਘੁੰਮਣ ਐੱਸ. ਪੀ. ਵਿਜੀਲੈਂਸ ਵਲੋਂ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਨਨਕਾਣਾ ਸਾਹਿਬ ਸਕੂਲ ਈਸਡ਼ੂ ਦੇ 28 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਹਾਸਲ ਕੀਤੀਆਂ। ਕਰਾਟੇ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ’ਚੋਂ 13 ਸਾਲ ਤੋਂ ਘੱਟ ਦੇ ਮੁਕਾਬਲਿਆਂ ’ਚੋਂ ਅਰਮਾਨਦੀਪ ਸਿੰਘ, ਅਰਸ਼ਦੀਪ ਸਿੰਘ ਤੇ ਜੋਬਨਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ 9 ਸਾਲ ਤੋਂ ਘੱਟ ਉਮਰ ਦੇ ਮੁਕਾਬਲਿਆਂ ’ਚ ਗਗਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 11 ਸਾਲ ਤੋਂ ਘੱਟ ਗੁਰਸ਼ਰਨਪ੍ਰੀਤ ਸਿੰਘ ਤੇ 12 ਸਾਲ ਤੋਂ ਘੱਟ ਮਨਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 11 ਸਾਲ ਤੋਂ ਘੱਟ ਪ੍ਰਭਜੋਤ ਸਿੰਘ, 12 ਸਾਲ ਤੋਂ ਘੱਟ ਹੀਰਕਮਲ ਸਿੰਘ, 14 ਸਾਲ ਤੋਂ ਘੱਟ ਹਰਮਨਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਡੀ. ਪੀ. ਰਿਪੁਦਮਨ ਸਿੰਘ ਅਤੇ ਕਰਾਟੇ ਕੋਚ ਗਗਨਦੀਪ ਸਿੰਘ ਵੀ ਹਾਜ਼ਰ ਸਨ।

Related News