ਨਾਰੰਗਵਾਲ ਕਾਲਜ ਦੇ ਪੀ. ਸੀ. ਸੀ. ਟੀ. ਯੂ. ਦੇ ਯੂਨਿਟ ਵਲੋਂ ਧਰਨਾ

Wednesday, Feb 06, 2019 - 04:38 AM (IST)

ਨਾਰੰਗਵਾਲ ਕਾਲਜ ਦੇ ਪੀ. ਸੀ. ਸੀ. ਟੀ. ਯੂ. ਦੇ ਯੂਨਿਟ ਵਲੋਂ ਧਰਨਾ
ਖੰਨਾ (ਦਿਓਲ)- ਸੱਤਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਕਾਲਜ ਕੈਂਪਸ ’ਚ ਨਾਰੰਗਵਾਲ ਕਾਲਜ ਦੇ ਪੀ. ਸੀ. ਸ਼ੀ. ਟੀ. ਯੂ. ਦੇ ਯੂਨਿਟ ਵਲੋਂ ਧਰਨਾ ਲਾਇਆ ਗਿਆ। ਲੁਧਿਆਣਾ ਜ਼ਿਲਾ ਦੇ ਪੀ. ਸੀ. ਸੀ. ਟੀ. ਯੂ. ਪ੍ਰਧਾਨ ਪ੍ਰੋ. ਕੁਲਦੀਪ ਕੁਮਾਰ ਬੱਤਾ ਦੀ ਅਗਵਾਈ ’ਚ ਧਰਨਾ ਲਾਇਆ ਗਿਆ। ਇਸ ਮੌਕੇ ਪ੍ਰੋ. ਕੁਲਦੀਪ ਕੁਮਾਰ ਬੱਤਾ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ’ਚ 1925 ਪੋਸਟਾਂ ’ਤੇ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਨੂੰ ਪੂਰੇ ਵਿੱਤੀ ਲਾਭ ਦੇ ਕੇ ਪੱਕਾ ਕਰਨਾ, ਐੱਚ. ਆਰ. ਏ.,ਆਰ. ਆਰ. ਏ., ਅਮਨ-ਏਡਿਡ ਪੋਸਟਾਂ ’ਤੇ ਕੰਮ ਕਰਦੇ ਪ੍ਰੋਫੈਸਰਾਂ ’ਤੇ ਜਾਬ ਸਕਿਉਰਿਟੀ ਐਕਟ ਲਾਗੂ ਕਰਨਾ, ਪੈਨਸ਼ਨ ਗ੍ਰੈਚੁਇਟੀ ਲਾਗੂ ਕਰਨੀ ਆਦਿ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰੇ। ਕਾਲਜ ਯੂਨਿਟ ਦੇ ਪ੍ਰਧਾਨ ਪ੍ਰੋ. ਅਵਿਨਾਸ਼ ਕੌਰ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਮੁਲਾਜ਼ਮ ਵਰਗ ਰੁਲ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਰਾਜ ਦੀ ਤਰੱਕੀ ਚਾਹੀਦੀ ਹੈ ਤਾਂ ਰਾਜ ਦੀ ਉਚੇਰੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਿੱਖਿਆ ਹੀ ਨਾ ਬਚੀ ਤਾਂ ਰਾਜ ਦਾ ਬੁਰਾ ਹਾਲ ਹੋ ਜਾਵੇਗਾ। ਇਸ ਮੌਕੇ ਕਾਲਜ ਯੂਨਿਟ ਦੇ ਮੈਂਬਰ ਪ੍ਰੋ. ਕਮਲਜੀਤ ਸਿੰਘ ਸੋਹੀ, ਪ੍ਰੋ. ਸੁਰਿੰਦਰ ਮੋਹਨ ਦੀਪ ਆਦਿ ਹਾਜ਼ਰ ਸਨ। ਨਾਰੰਗਵਾਲ ਕਾਲਜ ਵਿਖੇ ਧਰਨੇ ’ਤੇ ਬੈਠੇ ਪ੍ਰੋਫੈਸਰ।

Related News