ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦਾ ਅਮਰੀਕਾ ''ਚ ਗੋਲ਼ੀਆਂ ਮਾਰ ਕੇ ਕਤਲ

Tuesday, Feb 23, 2021 - 06:44 PM (IST)

ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦਾ ਅਮਰੀਕਾ ''ਚ ਗੋਲ਼ੀਆਂ ਮਾਰ ਕੇ ਕਤਲ

ਈਸੜੂ (ਬੈਨੀਪਾਲ)- ਹਲਕਾ ਖੰਨਾ ਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਭੱਪੀ (31) ਪੁੱਤਰ ਜਸਵੰਤ ਸਿੰਘ ਦੀ ਅਮਰੀਕਾ ਦੇ ਸੈਕਰਾਮੈਂਟੋ 'ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸੈਵਨ ਇਲੈਵਨ ਨਾਮਕ ਸਟੋਰ ਵਿਚ ਕੰਮ ਕਰਦਾ ਸੀ ਅਤੇ ਕੰਮ 'ਤੇ ਹੀ ਹੋਈ ਝੜਪ 'ਚ ਉਸ ਨੂੰ ਗੋਲ਼ੀ ਮਾਰ ਦਿੱਤੀ ਗਈ, ਗੋਲ਼ੀ ਲੱਗਣ ਕਾਰਣ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਤਲਵਾੜਾ 'ਚ ਦਿਲ ਝੰਜੋੜਨ ਵਾਲੀ ਘਟਨਾ, 2 ਸਿਰਫਿਰਿਆਂ ਤੋਂ ਤੰਗ ਆ 12ਵੀਂ ਜਮਾਤ ਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ

ਗੁਰਪ੍ਰੀਤ ਦੇ ਜਾਣਕਾਰ ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਮਹਿਜ਼ ਦੋ ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ। ਜਿਥੇ ਉਹ ਸੈਵਨ ਇਲੈਵਨ ਨਾਮਕ ਸਟੋਰ 'ਤੇ ਨੌਕਰੀ ਕਰ ਰਿਹਾ ਸੀ। ਇਸ ਦੌਰਾਨ ਹੋਏ ਝਗੜੇ ਵਿਚ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਗੁਰਪ੍ਰੀਤ ਦੇ ਕਤਲ ਸੂਚਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ : ਪੱਟੀ 'ਚ ਵਿਆਹ ਵਾਲੇ ਘਰ ਡੀ. ਜੇ. 'ਤੇ ਚੱਲੀਆਂ ਗੋਲ਼ੀਆਂ, 13 ਸਾਲਾ ਬੱਚੇ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News