ਫਿਰ ਤੁਰਿਆ ਖਨੌਰੀ ਬਾਰਡਰ ਤੋਂ 3000 ਟਰੈਕਟਰਾਂ ਦਾ ਕਾਫਲਾ, ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚੇਤਾਵਨੀ (ਵੀਡੀਓ)
Sunday, Jan 24, 2021 - 06:27 PM (IST)
ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 60 ਦਿਨਾਂ ਤੋਂ ਲਗਾਤਾਰ ਸਿੰਘ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਜਾਣਕਾਰੀ ਮੁਤਾਬਕ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਮਾਰਚ ਨੂੰ ਲੈ ਕੇ 3000 ਟਰੈਕਟਰਾਂ ਦਾ ਕਾਫਲਾ ਖਨੌਰੀ ਬਾਰਡਰ ਤੋਂ ਤੁਰਿਆ ਹੈ। ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਟਰੈਕਟਰ ਪਰੇਡ ਸੰਨ 1947 ਤੋਂ ਬਾਅਦ ਅਜਿਹੀ ਪਹਿਲੀ ਪਰੇਡ ਹੋਵੇਗੀ। ਕੈਪਟਨ ਵਲੋਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਮੁਆਵਜ਼ੇ ਤੇ ਨੌਕਰੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਫੋਕੇ ਦਾਅਵੇ ਕਰਦੀ ਹੈ ਪਹਿਲਾਂ ਵੀ ਸਰਕਾਰਾਂ ਫੋਕੇ ਦਾਅਵੇ ਕਰਦੀਆਂ ਸਨ ਤੇ ਹੁਣ ਵੀ ਉਹ ਸਾਨੂੰ ਇਨ੍ਹਾਂ ਦੀ ਗੱਲਾਂ ’ਤੇ ਕੋਈ ਯਕੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤੱਕ ਜਿਹੜੇ ਵੀ ਮੁਆਵਜ਼ੇ ਲਏ ਹਨ, ਉਹ ਅਸੀਂ ਸਿਰਫ਼ ਸੰਘਰਸ਼ ਕਰਕੇ ਹੀ ਲਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਕਾਨੂੰਨ ਸਰਕਾਰ ਬਣਾ ਰਹੀ ਹੈ ਇਸ ’ਤੇ ਸਰਕਾਰ ਨੂੰ ਝੁੱਕਣਾ ਹੀ ਪਵੇਗਾ, ਕਿਉਂਕਿ ਇਹ ਸਰਕਾਰ ਵੀ ਲੋਕਾਂ ਦੀ ਬਣਾਈ ਹੋਈ ਹੈ ਆਪਣੇ ਆਪ ਤਾਂ ਬਣੀ ਨਹੀਂ।
ਇਹ ਵੀ ਪੜ੍ਹੋ: ਦੁਬਈ ਤੋਂ ਪਰਤੀ ਧੀ ਨੇ ਰੋ-ਰੋ ਸੁਣਾਈ ਦਰਦਭਰੀ ਕਹਾਣੀ, ਕਿਹਾ- ਭੁੱਖੇ ਰਹਿ ਕੇ ਲੰਘਾਏ ਮਹੀਨੇ
ਅੱਗੇ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਭਾਵੇਂ ਸਾਨੂੰ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਦੇਵੇ ਜਾਂ ਨਾ ਦੇਵੇ ਪਰ ਅਸੀਂ ਸ਼ਾਂਤੀ ਪੂਰਵਕ ਟਰੈਕਟਰ ਪਰੇਡ ਕਰਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਉਨੀਂ ਦੇਰ ਤੱਕ ਇਸ ਸੰਘਰਸ਼ ਨੂੰ ਇਸ ਤਰ੍ਹਾਂ ਹੀ ਰੱਖਾਂਗੇ, ਭਾਵੇਂ ਸਾਨੂੰ 2 ਸਾਲ ਹੀ ਕਿਉਂ ਨਾ ਲੱਗ ਜਾਣ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਇਸ ਕਾਨੂੰਨ ਨੂੰ ਪਾਸ ਕਰਨ ’ਚ ਸਫ਼ਲ ਹੋ ਗਈਆਂ ਤਾਂ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਜਾਣਗੇ ਅਤੇ ਸਾਰਾ ਕੁੱਝ ਮਹਿੰਗਾ ਹੋ ਜਾਵੇਗਾ।
ਇਹ ਵੀ ਪੜ੍ਹੋ: ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)
ਦੱਸਣਯੋਗ ਹੈ ਕਿ 26 ਜਨਵਰੀ ਨੂੰ ਪ੍ਰਸਤਾਵਿਤ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨ ਆਗੂਅ ਦਾ ਕਹਿਣਾ ਹੈ ਕਿ ਭਾਵੇਂ ਦਿੱਲੀ ਪੁਵਸ ਮਨਜ਼ੂਰੀ ਦੇਵੇ ਜਾਂ ਨਾ ਦੇਵੇਂ ਮਾਰਚ ਆਊਟਰ ਰਿੰਗ ਰੋਡ ’ਤੇ ਹੋ ਕੇ ਰਹੇਗੀ। ਹਾਲਾਂਕਿ ਪੁਲਸ ਵਲੋਂ ਟਰੈਕਟਰ ਮਾਰਚ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਾਲੇ ਪੁਲਸ ਨੂੰ ਕਿਸਾਨਾਂ ਦੇ ਲਿਖ਼ਤੀ ਅਰਜ਼ੀ ਦਾ ਇੰਤਜ਼ਾਰ ਹੈ।