ਖਾਲਸਾ ਏਅਰ ਫੋਰਸ ਚੀਫ ਮਾਰਸ਼ਲ ਦੇ ਜਨਮ ਦਿਨ ਮੌਕੇ ਸਿਆਸੀ ਟਵੀਟ

04/16/2019 12:01:00 AM

ਜਲੰਧਰ,(ਵੈਬ ਡੈਸਕ): ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੇ ਜਨਮ ਦਿਨ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ-ਆਪਣੇ ਅੰਦਾਜ਼ 'ਚ ਟਵੀਟ ਰਾਹੀਂ ਸ਼ਰਧਾਂਜਲੀ ਦਿੱਤੀ। ਜਿਸ 'ਚ ਕਿਤੇ ਨਾ ਕਿਤੇ ਸਿਆਸਤ ਨਜ਼ਰ ਆਈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮਹਾਨ ਹਵਾਈ ਯੋਧੇ ਐਮ. ਆਈ. ਏ. ਐਫ. ਅਰਜੁਨ ਸਿੰਘ ਦੇ 100ਵੇਂ ਜਨਮ ਦਿਨ ਮੌਕੇ ਮੇਰਾ ਸਲਾਮ। ਉਨ੍ਹਾਂ ਦੀ ਬੇਮਿਸ਼ਾਲ ਹਿੰਮਤ ਨੇ ਉਨ੍ਹਾਂ ਨੂੰ ਭਾਰਤ-ਪਾਕਿ 1965 ਦੀ ਜੰਗ 'ਚ ਮਹਾਨ ਨਾਇਕ ਨੂੰ ਲੈਜੇਂਡ ਬਣਾਇਆ। ਜਿਨ੍ਹਾਂ ਦੀ ਦੇਸ਼ਭਗਤੀ ਰਾਸ਼ਟਰ ਲਈ ਪ੍ਰੇਰਨਾ ਹੈ। ਅਸੀਂ ਤੁਹਾਨੂੰ ਕਦੇ ਨਹੀਂ ਭੁੱਲਾਂਗੇ ਸਰ!

ਉਥੇ ਹੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਕ ਤਸਵੀਰ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਤਸਵੀਰ ਮੈਨੂੰ ਮੇਰੇ ਦਾਦਾ ਤੇ ਆਈ. ਏ. ਐੱਫ. ਸਹਿਯੋਗੀ ਸੁਰਜੀਤ ਸਿੰਘ ਮਜੀਠੀਆ ਜੀ ਵਲੋਂ ਦੱਸੀਆਂ ਆਈ. ਏ. ਐੱਫ ਮਾਰਸ਼ਲ ਅਰਜੁਨ ਸਿੰਘ ਜੀ ਦੀਆਂ ਕਾਬਲੀਅਤਾਂ ਦੀ ਯਾਦ ਦਿਵਾਉਂਦੀ ਹੈ। ਡੋਗਫਾਈਟ ਤੇ ਰਾਸ਼ਟਰੀ ਦੇ ਮਾਣ ਦੀ ਸੁਰੱਖਿਆ ਕਰਨ ਵਾਲੇ ਉਨ੍ਹਾਂ ਦੇ ਕਿੱਸਿਆਂ ਨੇ ਮੇਰੇ ਸ਼ੁਰੂਆਤੀ ਸਾਲਾਂ ਨੂੰ ਸਹੀ ਦਿਸ਼ਾ ਦਿੱਤੀ।  

ਹਰਸਿਮਰਤ ਦੇ ਇਸ ਟਵੀਟ 'ਚ ਉਨ੍ਹਾਂ ਦੇ ਦਾਦਾ ਸੁਰਜੀਤ ਸਿੰਘ ਮਜੀਠੀਆ ਦਾ ਜ਼ਿਕਰ ਸੀ। ਹਰਸਿਮਰਤ ਇਸ ਟਵੀਟ ਨਾਲ ਕਿਤੇ ਨਾ ਕਿਤੇ ਕੈਪਟਨ ਦੇ ਉਸ ਟਵੀਟ ਦਾ ਜਵਾਬ ਦਿੰਦੀ ਨਜ਼ਰ ਆਈ। ਜਿਸ 'ਚ ਕੈਪਟਨ ਨੇ ਟਵੀਟ ਕਰ ਮਜੀਠੀਆ ਖਾਨਦਾਨ 'ਤੇ ਉਂਗਲ ਚੁੱਕੀ ਸੀ। ਹਰਸਿਮਰਤ ਨੇ ਅੱਜ ਦਾ ਟਵੀਟ ਕਰ ਮਜੀਠੀਆ ਪਰਿਵਾਰ ਨੂੰ ਦੇਸ਼ ਦੀ ਰਾਖੀ ਕਰਨ ਵਾਲਿਆਂ ਵਿਚ ਸ਼ੁਮਾਰ ਕਰਵਾ ਲਿਆ।

ਕੌਣ ਸਨ ਅਰਜਨ ਸਿੰਘ 
1965 'ਚ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੋਈ ਸੀ। ਉਸ ਜੰਗ 'ਚ ਪਾਕਿ ਨੂੰ ਸ਼ਰਮਨਾਕ ਹਾਰ ਸਾਹਮਣਾ ਕਰਨਾ ਪਿਆ ਸੀ। ਇਸ ਦਾ ਸਿਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਆਫ ਦਿ ਏਅਰ ਫੋਰਸ ਅਰਜਨ ਸਿੰਘ ਡੀ. ਐੱਫ. ਸੀ. (ਡਿਸਟਿੰਗੂਇਸ਼ਡ ਫਲਾਇੰਗ ਕਰਾਸ) ਨੂੰ ਜਾਂਦਾ ਹੈ। ਬੇਮਿਸਾਲ ਲੀਡਰਸ਼ਿਪ ਸਮਰੱਥਾ ਦੇ ਧਨੀ ਅਰਜਨ ਸਿੰਘ ਭਾਰਤੀ ਹਵਾਈ ਫੌਜ ਦੇ ਇਕੱਲੇ ਅਫਸਰ ਸਨ ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦੇ ਬਰਾਬਰ ਫਾਈਵ ਸਟਾਰ ਰੈਂਕ ਮਿਲੇ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ, 1919 ਨੂੰ ਹੋਇਆ ਸੀ। ਇਸ ਸਾਲ ਉਨ੍ਹਾਂ ਦੀ 100ਵੀਂ ਵਰ੍ਹੇਗੰਢ ਸੀ। 

ਉਪਲੱਬਧੀਆਂ ਦਾ ਰਿਕਾਰਡ
ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਨੇ ਉਪਲੱਬਧੀਆਂ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਡੇਢ ਮੀਲ ਤੈਰਾਕੀ ਪ੍ਰਤੀਯੋਗਤਾ ਮੁਕਾਬਲੇ 'ਚ ਫ੍ਰੀ ਸਟਾਈਲ ਤੈਰਾਕੀ 'ਚ ਆਲ ਇੰਡੀਆ ਰਿਕਾਰਡ ਬਣਾਇਆ ਸੀ। ਪਾਇਲਟ ਦੀ ਸਿਖਲਾਈ ਲਈ 1938 'ਚ ਉਨ੍ਹਾਂ ਨੇ ਰਾਇਲ ਏਅਰ ਫੋਰਸ, ਕ੍ਰੇਨਵੇਲ ਲਈ ਚੁਣੇ ਗਏ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 19 ਸਾਲ ਦੀ ਸੀ। ਭਾਰਤੀ ਕੈਡੇਟਸ ਦੇ ਆਪਣੇ ਬੈਚ 'ਚ ਉਨ੍ਹਾਂ ਨੇ ਕੋਰਸ 'ਚ ਟਾਪ ਦਿੱਤਾ। ਕਾਲਜ ਦੇ ਦਿਨਾਂ 'ਚ ਉਹ ਤੈਰਾਕੀ, ਐਥਲੇਟਿਕਸ ਅਤੇ ਹਾਕੀ ਟੀਮਾਂ ਦੇ ਉਪ ਕਪਤਾਨ ਰਹੇ। ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਬਰਮਾ ਦੇ ਅਭਿਆਨ 'ਚ ਬੇਮਿਸਾਲ ਲੀਡਰਸ਼ਿਪ ਕੌਸ਼ਲ ਅਤੇ ਸਾਹਸ ਦਾ ਪ੍ਰਦਰਸ਼ਨ ਕੀਤਾ। ਇਸ ਦੇ ਲਈ 1944 'ਚ ਉਨ੍ਹਾਂ ਨੂੰ ਬ੍ਰਿਟਿਸ਼ ਪੁਰਸਕਾਰ ਡਿਸਟਿੰਗੂਇਸ਼ਡ ਫਲਾਇੰਗ ਕਰਾਸ (ਡੀ. ਐੱਫ. ਸੀ.) ਨਾਲ ਸਨਮਾਨਿਤ ਕੀਤਾ ਗਿਆ। 15 ਅਗਸਤ, 1947 ਨੂੰ ਲਾਲ ਕਿਲੇ ਉਪਰ ਭਾਰਤੀ ਹਵਾਈ ਫੌਜ ਦੇ 100 ਤੋਂ ਜ਼ਿਆਦਾ ਜਹਾਜ਼ਾਂ ਦੀ ਫਲਾਈਪਾਸਟ ਦੀ ਅਗਵਾਈ ਕਰਨ ਦਾ ਅਨੋਖਾ ਸਨਮਾਨ ਮਿਲਿਆ। ਉਸੇ ਦਿਨ ਉਨ੍ਹਾਂ ਨੂੰ ਗਰੁੱਪ ਕੈਪਟਨ ਦੇ ਰੈਂਕ 'ਤੇ ਏਅਰ ਫੋਰਸ ਸਟੇਸ਼ਨ ਅੰਬਾਲਾ ਦੀ ਕਮਾਨ ਸੰਭਾਲੀ।


Related News