ਪਾਕਿ ਨੂੰ ਸਿੱਖਾਂ ਲਈ ਸੁਰੱਖਿਅਤ ਦੇਸ਼ ਕਹਿਣ ''ਤੇ ਚੁਤਰਫ਼ਾ ਘਿਰੇ ਚਾਵਲਾ, ਸਿੱਖਾਂ ਨੇ ਉਠਾਏ ਵੱਡੇ ਸਵਾਲ
Tuesday, Aug 24, 2021 - 06:58 PM (IST)
ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿ ’ਚ ਰਹਿਣ ਵਾਲੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਵੱਲੋਂ ਪਾਕਿ ਨੂੰ ਸਿੱਖਾਂ ਲਈ ਸਭ ਤੋਂ ਸੁਰੱਖਿਅਤ ਦੇਸ਼ ਕਹੇ ਜਾਣ ਦੇ ਬਾਵਜੂਦ ਪਾਕਿ ਦੇ ਸਿੱਖਾਂ ਨੇ ਚਾਵਲਾ ਦੇ ਬਿਆਨ ’ਤੇ ਬਵਾਲ ਮਚਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਹਾਲਤ ਲਈ ਕਿਸ ਨੂੰ ਜ਼ਿੰਮੇਵਾਰ ਮੰਨਿਆ ਜਾਵੇ, ਸਬੰਧੀ ਉਸ ਨੂੰ ਸਵਾਲ ਕੀਤੇ ਹਨ। ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਫਿਰਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਚਾਵਲਾ ਪਾਕਿਸਤਾਨ ਸਰਕਾਰ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਉਸ ਨੇ ਕਦੀ ਕੋਈ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਸਿੱਖਾਂ ’ਤੇ ਹੋਣ ਵਾਲੇ ਜ਼ੁਲਮ ਸਬੰਧੀ ਆਵਾਜ਼ ਬੁਲੰਦ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਸਰਹੱਦ ਪਾਰ ਸੂਤਰਾਂ ਅਨੁਸਾਰ ਗੋਪਾਲ ਸਿੰਘ ਚਾਵਲਾ ਨੇ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਸਿੱਖਾਂ ਦੇ ਲਈ ਸਭ ਤੋਂ ਸੁਰੱਖਿਅਤ ਦੇਸ਼ ਹੈ ਅਤੇ ਅਫਗਾਨਿਸਤਾਨ ਛੱਡਣ ਵਾਲੇ ਸਿੱਖ ਪਾਕਿਸਤਾਨ ਵਿੱਚ ਆ ਜਾਣ। ਇਸ ਬਿਆਨ ’ਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਫਿਰਕੇ ਦੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਦੋਸ਼ ਲਗਾਇਆ ਕਿ ਪਾਕਿਸਤਾਨ ਦੇ ਲਾਹੌਰ ਦੀ ਨਿਊ ਲਾਹੌਰ ਰੋਡ ’ਤੇ ਸਥਿਤ ਪਿੰਡ ਬਾਠਾਂਵਾਲਾ ਵਿੱਚ ਲਗਭਗ 400 ਸਾਲ ਪੁਰਾਣਾ 4 ਮੰਜ਼ਿਲਾਂ ਗੁਰੂ ਨਾਨਕ ਪੈਲੇਸ ਸਬੰਧੀ ਗੋਪਾਲ ਸਿੰਘ ਚਾਵਲਾ ਨੇ ਅੱਜ ਤੱਕ ਕੀ ਕਦਮ ਉਠਾਏ ਹਨ। ਇਸ ਗੁਰੂ ਨਾਨਕ ਪੈਲੇਸ ਤੇ ਮੁਸਲਿਮ ਕੱਟੜਪੰਥੀਆਂ ਨੇ ਵਕਫ਼ ਬੋਰਡ ਪਾਕਿਸਤਾਨ ਦੀ ਮਦਦ ਨਾਲ ਕਬਜ਼ਾ ਕਰ ਰੱਖਿਆ, ਜਦਕਿ ਜ਼ਮੀਨ ’ਤੇ ਵੀ ਕਬਜ਼ਾ ਕੀਤਾ ਹੈ। ਪੈਲੇਸ ਦੇ ਦਰਵਾਜ਼ੇ, ਖਿੜਕੀਆਂ ਅਤੇ ਕੀਮਤੀ ਸਾਮਾਨ ਨੂੰ ਕੱਟੜਪੰਥੀਆਂ ਨੇ ਵੇਚ ਦਿੱਤਾ ਹੈ। ਗੋਪਾਲ ਸਿੰਘ ਚਾਵਲਾ ਅੱਜ ਤੱਕ ਇਸ ਗੁਰੂ ਨਾਨਕ ਪੈਲੇਸ ਵਿੱਚ ਨਹੀਂ ਗਏ, ਜਦਕਿ ਇਹ ਪੈਲੇਸ ਲਾਹੌਰ ਤੋਂ ਮਾਤਰ 100 ਕਿਲੋਮੀਟਰ ਦੂਰੀ ’ਤੇ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ
ਸਿੱਖ ਫਿਰਕੇ ਦੇ ਲੋਕਾਂ ਨੇ ਚਾਵਲਾ ’ਤੇ ਦੋਸ਼ ਲਗਾਇਆ ਕਿ ਸਿੱਖ ਗੁਰੂ ਸ੍ਰੀ ਹਰਗੋਬਿੰਦ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਚਰਨ ਛੋਹ ਪਾਤਸ਼ਾਹੀ, ਜੋ ਜਲ੍ਹਿਆਂ ਕਬਜ਼ੇ ਵਿੱਚ ਸਥਿਤ ਹੈ, ਜਿਸ ’ਤੇ ਭਾਰਤ-ਪਾਕਿ ਵੰਡ ਤੋਂ ਹੀ ਮੁਸਲਿਮ ਫਿਰਕੇ ਦੇ ਲੋਕਾਂ ਦਾ ਕਬਜ਼ਾ ਹੈ। ਸ੍ਰੀ ਗੁਰੂ ਹਰਗੋਬਿੰਦ ਇਸ ਸਥਾਨ ’ਤੇ ਆਏ ਸੀ ਅਤੇ ਉਨ੍ਹਾਂ ਦੇ ਚਰਨਾਂ ਦੀ ਛੋਹ ਸਬੰਧੀ ਇਹ ਗੁਰਦੁਆਰਾ ਇਕ ਮਹਿਲ ਦੀ ਸ਼ਕਲ ’ਚ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਹੈ ਪਰ ਇਸ ਨੂੰ ਮੁਸਲਿਮ ਫਿਰਕੇ ਦੇ ਲੋਕ ਰਿਹਾਇਸ਼ ਦੇ ਰੂਪ ਵਿੱਚ ਪ੍ਰਯੋਗ ਕਰਦੇ ਹਨ। ਚਾਵਲਾ ਦੱਸੇ ਕਿ ਉਨ੍ਹਾਂ ਨੇ ਇਸ ਮੁਸਲਿਮ ਫਿਰਕੇ ਤੋਂ ਮੁਕਤ ਕਰਵਾਉਣ ’ਚ ਕੀ ਕਦਮ ਚੁੱਕੇ।
ਪੜ੍ਹੋ ਇਹ ਵੀ ਖ਼ਬਰ - ਗੰਨਾ ਕਿਸਾਨਾਂ ਦੇ ਹੱਕ ’ਚ ਕਾਂਗਰਸੀ ਪ੍ਰਧਾਨ ਨਵਜੋਤ ਸਿੱਧੂ ਨੇ ਕੀਤਾ ਟਵੀਟ, ਆਖੀ ਇਹ ਗੱਲ
ਸਿੱਖ ਫਿਰਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਗੋਪਾਲ ਚਾਵਲਾ ਸਦਾ ਹੀ ਪਾਕਿਸਤਾਨੀ ਸੈਨਾ ਦੀਆਂ ਅਧਿਕਾਰੀਆਂ ਦੀ ਗੱਡੀਆਂ ’ਚ ਘੁੰਮਦਾ ਹੈ ਅਤੇ ਉਸ ਨੂੰ ਪਾਕਿਸਤਾਨ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਵਾ ਰੱਖੀ ਹੈ , ਜਦਕਿ ਉਸ ਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ ਹੈ ਅਤੇ ਉਹ ਕੇਵਲ ਖਾਲਿਸਤਾਨ ਦਾ ਸਮਰਥਨ ਕਰਦਾ ਹੈ।