ਹੁਣ ਹੁਸ਼ਿਆਰਪੁਰ ਦੇ ਮਾਹਿਲਪੁਰ 'ਚ ਪੁਲ਼ਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

09/16/2020 6:05:31 PM

ਮਾਹਿਲਪੁਰ (ਅਮਰੀਕ)— ਮਾਹਿਲਪੁਰ ਦੇ ਨਜ਼ਦੀਕੀ ਪਿੰਡ ਕਾਲੇਵਾਲ ਦੇ ਸਰਕਾਰੀ ਸਕੂਲ 'ਚ ਬੀਤੇ ਦਿਨੀਂ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਬੀਤੀ ਰਾਤ ਅਣਪਛਾਤਿਆਂ ਵੱਲੋਂ ਜੈਤਪੁਰ, ਬਾਹੋਵਾਲ ਸਮੇਤ ਹੋਰ ਪਿੰਡਾਂ 'ਚ ਖ਼ਾਲਿਸਤਾਨੀ ਪੱਖੀ ਨਾਅਰੇ ਪੁਲ਼ਾਂ, ਖੇਡ ਮੈਦਾਨਾਂ ਅਤੇ ਲਿੰਕ ਸੜਕਾਂ 'ਤੇ ਲਿੱਖ ਦਿੱਤੇ ਗਏ। ਅਣਪਛਾਤਿਆਂ ਵੱਲੋਂ ਖ਼ਾਲਿਸਤਾਨੀ ਨਾਅਰੇ ਲਿਖਣ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਕਿ ਉਨ੍ਹਾਂ ਸਵੇਰੇ ਆ ਕੇ ਵੇਖਿਆ ਤਾਂ ਪਤਾ ਲੱਗਾ ਕਿ 'ਖ਼ਾਲਿਸਤਾਨ ਵੋਟ ਬਣਾਉਣ' ਵੱਖ-ਵੱਖ ਅਸਥਾਨਾਂ 'ਤੇ ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ: ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦਾ ਦਿਹਾਂਤ

PunjabKesari

ਇਥੇ ਦੱਸਣਯੋਗ ਹੈ ਕਿ ਅਣਪਛਾਤਿਆਂ ਵੱਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੋਗਾ ਅਤੇ ਪਟਿਆਲਾ 'ਚ ਖਾਲਿਸਤਾਨੀ ਝੰਡੇ ਲਹਿਰਾਏ ਗਏ ਸਨ। ਮੋਗਾ 'ਚ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਡੀ. ਸੀ. ਦਫ਼ਤਰ ਦੇ ਬਾਹਰ ਛੱਤ 'ਤੇ ਕਿਸੇ ਨੇ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਅਪਮਾਨ ਕਰਦੇ ਹੋਏ ਖ਼ਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਸੀ। ਇਸ ਦੇ ਬਾਅਦ ਵੀ ਮੋਗਾ ਤੋਂ ਕੋਟਕਪੂਰਾ ਨੂੰ ਜਾਣ ਲਈ ਬਣੇ ਓਵਰਬ੍ਰਿਜ 'ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਮੋਗਾ ਦੇ ਡੀ. ਸੀ. ਦਫ਼ਤਰ ਦੀ ਛੱਤ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋ ਵਿਅਕਤੀਆਂ ਨੂੰ ਬੀਤੇ ਦਿਨੀਂ ਦਿੱਲੀ ਦੀ ਸਪੈਸ਼ਲ ਸੈੱਲ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੋਹਾਂ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਦੇ ਤੌਰ 'ਤੇ ਹੋਈ ਸੀ। ਇਸ ਤੋਂ ਪਹਿਲਾਂ ਮੋਗਾ ਪੁਲਸ ਨੇ ਇਸ ਘਟਨਾ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਅਕਸ਼ਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ ''ਚ ਪੁਲਸ ਦਾ ਵੱਡਾ ਝੂਠ ਆਇਆ ਸਾਹਮਣੇ

ਜ਼ਿਕਰਯੋਗ ਹੈ ਕਿ ਰੈਫਰੇਂਡਮ 2020 ਨੂੰ ਲੈ ਕੇ ਸਿੱਖ ਫ਼ਾਰ ਜਸਟਿਸ ਪਾਬੰਦੀ ਦੇ ਬਾਵਜੂਦ ਵੀ ਸਰਗਰਮ ਦਿਖਾਈ ਦੇ ਰਹੀ ਹੈ।ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਅਤੇ ਪਟਿਆਲਾ-ਸੰਗਰੂਰ ਰੋਡ ਕੋਲ ਪਿੰਡ ਭੇਡ ਪੁਰਾ ਦੇ ਅੱਡੇ 'ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਏ ਜਾਣ ਦੀ ਸੂਚਨਾ ਮਿਲੀ ਸੀ। ਇਸ ਲਹਿਰਾਏ ਗਏ ਝੰਡੇ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ। ਸੂਤਰਾਂ ਮੁਤਾਬਕ ਇਹ ਲਹਿਰਾਇਆ ਗਿਆ ਝੰਡਾ ਬਕਾਇਦਾ ਸਬੰਧਤ ਪੁਲਸ ਹੀ ਉਤਾਰ ਕੈ ਲਿਆਈ ਸੀ ਪਰ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਐੱਸ. ਐੱਚ. ਓ. ਪਸਿਆਣਾ ਨੇ ਪੱਲਾ ਝਾੜ ਲਿਆ ਸੀ। ਐੱਸ. ਐੱਚ.ੳਓ. ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਦੋਂ ਇਸ ਖ਼ਾਲਿਸਤਾਨ ਝੰਡੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਟੀਮਾਂ ਰਵਾਨਾ ਕੀਤੀਆਂ ਪਰ ਮੁੱਖ ਹਾਈਵੇਅ 'ਤੇ ਕਿਤੇ ਵੀ ਕੋਈ ਖ਼ਾਲਿਸਤਾਨੀ ਝੰਡਾ ਨਜ਼ਰ ਨਹੀਂ ਆਇਆ।

ਇਹ ਵੀ ਪੜ੍ਹੋ: ਵਿਧਾਇਕ ਕੋਟਲੀ ਦੀ ਮਾਤਾ ਦੇ ਦਿਹਾਂਤ 'ਤੇ ਮਜੀਠੀਆ ਵੱਲੋਂ ਦੁੱਖ ਦਾ ਪ੍ਰਗਟਾਵਾ


shivani attri

Content Editor

Related News