ਖਹਿਰਾ ਮਾਨਸਿਕ ਰੋਗੀ, ਆਪਣਾ ਇਲਾਜ ਕਰਵਾਉਣ, ਖਰਚਾ ਸ਼ਿਵ ਸੈਨਾ ਦੇਵੇਗੀ
Sunday, Jul 23, 2017 - 06:02 AM (IST)

ਪਟਿਆਲਾ (ਰਾਜੇਸ਼) - ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਸੀਨੀਅਰ ਉਪ ਮੁਖੀ ਹਰੀਸ਼ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਬਣਾਏ ਗਏ ਸੁਖਪਾਲ ਸਿੰਘ ਖਹਿਰਾ ਮਾਨਸਿਕ ਰੋਗੀ ਹਨ। ਉਨ੍ਹਾਂ ਨੂੰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ, ਇਸ ਦੇ ਲਈ ਸ਼ਿਵ ਸੈਨਾ ਬਾਲ ਠਾਕਰੇ ਖਰਚਾ ਦੇਣ ਨੂੰ ਤਿਆਰ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੰਗਲਾ ਨੇ ਕਿਹਾ ਕਿ ਬੁਰੀ ਤਰ੍ਹਾਂ ਨਾਲ ਪਾਗਲ ਹੋ ਚੁੱਕੇ ਖਹਿਰਾ ਬਿਨਾਂ ਸਿਰ-ਪੈਰ ਦੀ ਬਿਆਨਬਾਜ਼ੀ ਕਰ ਰਹੇ ਹਨ।
ਸੁਖਪਾਲ ਸਿੰਘ ਖਹਿਰਾ ਵੱਲੋਂ ਲੁਧਿਆਣਾ ਵਿਚ ਚਰਚ ਦੇ ਪਾਦਰੀ ਦੀ ਹੱਤਿਆ ਦੇ ਸਬੰਧ ਆਰ. ਐੱਸ. ਐੱਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੋੜਨ ਦੀ ਨਿੰਦਾ ਕਰਦੇ ਹੋਏ ਸਿੰਗਲਾ ਨੇ ਕਿਹਾ ਕਿ ਖਹਿਰਾ ਅਜਿਹਾ ਵਿਦੇਸ਼ਾਂ ਵਿਚ ਬੈਠੇ ਆਮ ਆਦਮੀ ਪਾਰਟੀ ਦੇ ਸਮਰਥਕ ਅੱਤਵਾਦੀ ਗਰੁੱਪਾਂ ਨੂੰ ਖੁਸ਼ ਕਰਨ ਲਈ ਕਹਿ ਰਹੇ ਹਨ। ਖਹਿਰਾ ਨੇ ਬਿਨਾਂ ਤੱਥਾਂ ਤੇ ਪੁਲਸ ਜਾਂਚ ਦੀ ਰਿਪੋਰਟ ਦੇ ਬਿਨਾਂ ਹੀ ਇਹ ਬਿਆਨ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਸਮਰਥਕਾਂ ਨੂੰ ਬਚਾਉਣ ਤੇ ਪੁਲਸ ਜਾਂਚ 'ਚ ਵਿਘਨ ਪਾਉਣ ਲਈ ਦੇ ਕੇ ਆਪਣੇ ਪਾਗਲਪਨ ਦਾ ਸਬੂਤ ਦਿੱਤਾ ਹੈ। ਕੁਝ ਸਮਾਂ ਪਹਿਲਾਂ ਕੱਟੜਵਾਦੀਆਂ ਵੱਲੋਂ ਈਸਾਈ ਧਰਮ ਖਿਲਾਫ ਬੋਲਣ 'ਤੇ ਪਾਦਰੀ ਵੱਲੋਂ ਇਕ ਪਰਚਾ ਦਰਜ ਕਰਵਾਇਆ ਗਿਆ ਸੀ, ਜਿਸ ਕਾਰਨ ਕੱਟੜਵਾਦੀ ਪਾਦਰੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸੀ। ਪਾਦਰੀ ਦੀ ਹੱਤਿਆ ਯਕੀਨੀ ਅੱਤਵਾਦੀਆਂ ਵੱਲੋਂ ਹੀ ਕੀਤੀ ਗਈ ਹੈ। ਸ਼ਾਇਦ ਸੁਖਪਾਲ ਖਹਿਰਾ ਨੂੰ ਇਹ ਜਾਣਕਾਰੀ ਨਹੀਂ ਹੈ ਕੀ ਪਾਦਰੀ ਦਾ ਸਕਾ ਭਾਣਜਾ ਸਟੀਫਨ ਭੱਟੀ ਮੱਖੂ ਤੋਂ ਸ਼ਿਵ ਸੈਨਾ ਨੇਤਾ ਹੈ। ਵਿਧਾਨ ਸਭਾ 2017 ਦੀ ਚੋਣ ਵੀ ਉਹ ਸ਼ਿਵ ਸੈਨਾ ਬਾਲ ਠਾਕਰੇ ਦੀ ਟਿਕਟ 'ਤੇ ਹੀ ਲੜਿਆ ਹੈ। ਹਰੀਸ਼ ਸਿੰਗਲਾ ਨੇ ਕਿਹਾ ਕਿ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਖਹਿਰਾ ਜਿਹੇ ਵਿਅਕਤੀ 'ਚ ਦੰਗੇ-ਫਸਾਦ ਕਰਾਉਣ ਵਿਚ ਮੁਹਾਰਤ ਹਾਸਲ ਹੈ, ਇਨ੍ਹਾਂ ਲੋਕਾਂ ਤੋਂ ਪੰਜਾਬ ਵਾਸੀਆਂ ਨੂੰ ਬਚ ਕੇ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਵਿਸ਼ਵ ਹਿੰਦੂ ਪ੍ਰੀ²ਸ਼ਦ ਅਤੇ ਆਰ. ਐੱਸ. ਐੱਸ. 'ਤੇ ਕਤਲ ਦਾ ਦੋਸ਼ ਲਾਉਣ ਦੇ ਕਾਰਨ ਇਸ ਦੀ ਵਿਧਾਨ ਸਭਾ ਦੀ ਮੈਂਬਰੀ ਨੂੰ ਤੁਰੰਤ ਰੱਦ ਕਰ ਦੇਣੀ ਚਾਹੀਦਾ ਹੈ। ਸ਼ਿਵ ਸੈਨਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੀ ਹੈ ਕਿ ਖਹਿਰਾ 'ਤੇ ਸਖਤ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਇਸ 'ਤੇ ਨਕੇਲ ਕੱਸੇ।