ਸੜਕ ਹਾਦਸੇ ''ਚ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ

Wednesday, May 08, 2019 - 10:55 AM (IST)

ਸੜਕ ਹਾਦਸੇ ''ਚ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ

ਖਡੂਰ ਸਾਹਿਬ (ਜਸਵਿੰਦਰ, ਗਿੱਲ) : ਇਤਿਹਾਸਕ ਨਗਰ ਖਡੂਰ ਸਾਹਿਬ ਦੇ ਸੀਨੀਅਰ ਸਿਟੀਜ਼ਨ ਤੇ ਸੇਵਾ ਮੁਕਤ ਅਧਿਆਪਕ ਪੂਰਨ ਸਿੰਘ ਦੇ ਇਕਲੌਤੇ ਪੋਤਰੇ ਕੰਵਲਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਬੀਰ ਸਿੰਘ ਦੀ ਬੀਤੀ ਰਾਤ ਇਕ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ।

ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਪੁੱਤਰ ਜਸਬੀਰ ਸਿੰਘ ਖਾਲਸਾ ਵਾਸੀ ਖਡੂਰ ਸਾਹਿਬ ਆਪਣੇ ਸਾਥੀ ਜੋਧਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਖਡੂਰ ਸਾਹਿਬ ਨੂੰ ਨਾਲ ਲੈ ਕੇ ਆਪਣੇ ਇਕ ਦੋਸਤ ਨੂੰ ਨਜ਼ਦੀਕੀ ਪਿੰਡ ਵੜਿੰਗ ਸੂਬਾ ਸਿੰਘ ਵਿਖੇ ਛੱਡ ਕੇ ਜਦੋਂ ਵਾਪਸ ਆਪਣੀ ਕਾਰ ਰਾਹੀਂ ਆ ਰਹੇ ਸੀ। ਇਸੇ ਦੌਰਾਮ ਜਦੋਂ ਉਹ ਖਡੂਰ ਸਾਹਿਬ ਨੇੜੇ ਪਹੁੰਚਿਆਂ ਤਾਂ ਅਚਾਨਕ ਕਾਰ ਦਾ ਬੈਲੇਂਸ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਦਰੱਖਤਾਂ 'ਚ ਵੱਜਦੀ ਹੋਈ ਅਨੇਕਾਂ ਪਲਟੀਆਂ ਖਾ ਗਈ, ਜਿਸ ਕਾਰਨ ਕੰਵਲਜੀਤ ਸਿੰਘ ਸੋਨੂੰ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।


author

Baljeet Kaur

Content Editor

Related News