ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

Monday, Sep 23, 2019 - 06:14 PM (IST)

ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ

ਖਡੂਰ ਸਾਹਿਬ (ਗਿੱਲ) : ਕਸਬਾ ਖਡੂਰ ਸਾਹਿਬ ਦੇ ਇਕ ਨੌਜਵਾਨ ਦੀ ਨਸ਼ਿਆਂ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਰਾਜ ਸਿੰਘ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਹਬ ਸਿੰਘ ਨਸ਼ਿਆਂ ਦਾ ਆਦੀ ਸੀ ਅਤੇ ਇਕ ਦਿਨ ਉਹ ਦੋਵੇਂ ਆਪਣੇ ਕੰਮ 'ਤੇ ਗਏ ਹੋਏ ਸਨ ਤਾਂ ਪਿੱਛੋਂ ਉਨ੍ਹਾਂ ਦੇ ਪੁੱਤਰ ਨੇ ਆਪਣੇ ਪੱਟ 'ਚ ਨਸ਼ੇ ਵਾਲਾ ਟੀਕਾ ਲਗਾ ਲਿਆ। ਟੀਕਾ ਲੱਤ 'ਚ ਲਗਾਉਂਦੇ ਸਾਰ ਹੀ ਉਸਦੀ ਇਕ ਲੱਤ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਜਿਸ ਜਗ੍ਹਾ ਉੱਪਰ ਉਸਨੇ ਟੀਕਾ ਲਗਾਇਆ ਹੋਇਆ ਸੀ, ਉਸ ਜਗ੍ਹਾ ਉੱਪਰ ਰਸੌਲੀ ਬਣ ਗਈ। ਡਾਕਟਰੀ ਇਲਾਜ ਕਰਵਾਉਣ ਦੇ ਬਾਵਜੂਦ ਵੀ ਬੀਤੀ ਕੱਲ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੂਬੇ ਅੰਦਰ ਵੱਧ ਰਹੇ ਨਸ਼ਿਆਂ ਨੂੰ ਨਕੇਲ ਪਾਈ ਜਾਵੇ ਤਾਂ ਜੋ ਭਵਿੱਖ 'ਚ ਕਿਸੇ ਹੋਰ ਘਰ ਦਾ ਚਿਰਾਗ ਇਨ੍ਹਾਂ ਨਸ਼ਿਆਂ ਕਾਰਨ ਨਾ ਬੁਝੇ। ਇਸ ਮੌਕੇ ਪਰਿਵਾਰ ਨੇ ਪੀੜਤ ਪਰਿਵਾਰ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ।


author

Baljeet Kaur

Content Editor

Related News