ਖਡੂਰ ਸਾਹਿਬ: ਪਤੀ ਨੇ ਫਾਹ ਦੇ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ
Saturday, Jun 22, 2019 - 11:59 PM (IST)

ਖਡੂਰ ਸਾਹਿਬ(ਗਿੱਲ)— ਕੰਗ ਚੌਕੀ ਆਉਂਦੇ ਪਿੰਡ ਜਾਂਹਗੀਰ ਵਿਖੇ ਪਤੀ ਵਲੋਂ ਪਤਨੀ ਨੂੰ ਫਾਹ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਰਨਜੀਤ ਕੌਰ (35) ਤੇ ਉਸ ਦੇ ਪਤੀ ਚਰਨਜੀਤ ਸਿੰਘ ਉਰਫ ਚੰਨ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਝਗੜਾ ਹੋ ਗਿਆ। ਗੁੱਸੇ 'ਚ ਆਏ ਪਤੀ ਨੇ ਪਰਨੇ ਨਾਲ ਗਲ੍ਹ ਘੁੱਟ ਕੇ ਆਪਣੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਕੰਗ ਚੌਕੀ ਦੀ ਪੁਲਸ ਤੇ ਏ.ਐੱਸ.ਆਈ. ਬਲਰਾਜ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।