ਨੰਨ ਯੌਨ ਸ਼ੋਸ਼ਣ ਮਾਮਲਾ: ਪੁੱਛਗਿੱਛ ਲਈ ਕੇਰਲ ਪੁਲਸ ਪਹੁੰਚੀ ਬਿਸ਼ਪ ਹਾਊਸ

Monday, Aug 13, 2018 - 05:28 PM (IST)

ਜਲੰਧਰ (ਕਮਲੇਸ਼, ਸੋਨੂੰ)— ਨੰਨ ਵੱਲੋਂ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਲਗਾਏ ਗਏ ਜ਼ਬਰਦਸਤੀ ਦੇ ਦੋਸ਼ਾਂ ਦੇ ਮਾਮਲੇ 'ਚ ਕੇਰਲ ਪੁਲਸ ਅੱਜ ਬਿਸ਼ਪ ਤੋਂ ਪੁੱਛਗਿੱਛ ਲਈ ਐੱਮ. ਬੀ. ਡੀ. ਮਾਲ ਦੇ ਕੋਲ ਬਿਸ਼ਪ ਹਾਊਸ ਪਹੁੰਚੀ। ਬਿਸ਼ਪ ਹਾਊਸ ਦੇ ਨੇੜੇ ਪੁਲਸ ਨੇ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹੋਏ ਹਨ। ਉਥੇ ਹੀ ਬਿਸ਼ਪ ਫ੍ਰੈਂਕੋ ਮੁਲੱਕਲ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਵੀ ਬਿਸ਼ਪ ਹਾਊਸ ਪਹੁੰਚ ਚੁੱਕੇ ਹਨ।  ਕੇਰਲ ਪੁਲਸ ਵੱਲੋਂ ਬਿਸ਼ਪ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

 

PunjabKesari

ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ 11 ਵਜੇ ਕੇਰਲ ਪੁਲਸ ਟੀਮ ਪੀ. ਏ. ਪੀ. 'ਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਹੋਲੀ ਟ੍ਰਿਨਟੀ ਚਰਚ ਸਥਿਤ ਪਾਸਟਰ ਹਾਊਸ 'ਚ ਪਹੁੰਚੀ ਸੀ। ਕੇਰਲ ਪੁਲਸ ਟੀਮ ਨੇ ਇਥੇ ਚਰਚ ਦੇ ਫਾਦਰ ਐਨਥਨੀ ਤਰੂਥੀ ਕੋਲੋਂ ਪੁੱਛਗਿੱਛ ਕਰਨੀ ਸੀ ਪਰ ਫਾਦਰ ਉਸ ਸਮੇਂ ਚਰਚ 'ਚ ਮੌਜੂਦ ਨਹੀਂ ਸਨ। ਫਾਦਰ ਚਰਚ 'ਚ ਦੁਪਹਿਰ 1 ਵਜੇ ਦੇ ਕਰੀਬ ਪਹੁੰਚੇ, ਜਿਸ ਤੋਂ ਬਾਅਦ ਕੇਰਲ ਪੁਲਸ ਨੇ ਉਨ੍ਹਾਂ ਕੋਲੋਂ 4 ਘੰਟੇ 20 ਮਿੰਟ ਤੱਕ ਪੁੱਛਗਿੱਛ ਕੀਤੀ।

PunjabKesari

ਕੀ ਹੈ ਮਾਮਲਾ 
ਕੇਰਲ 'ਚ ਨੰਨ ਨੇ ਜਲੰਧਰ ਸਥਿਤ ਡਾਇਓਸਿਸ ਕੈਥੋਲਿਕ ਚਰਚ ਦੇ ਬਿਸ਼ਪ ਖਿਲਾਫ ਯੌਨ ਉਤਪੀੜਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਨੰਨ ਨੇ ਦੋਸ਼ ਲਗਾਇਆ ਹੈ ਕਿ ਸਾਲ 2014 'ਚ ਜ਼ਿਲੇ ਦੇ ਕੁਰਾਵਲੰਗਦ ਖੇਤਰ 'ਚ ਇਕ ਅਨਾਥ ਆਸ਼ਰਮ ਦੇ ਨੇੜੇ ਇਕ ਗੈਸਟ ਹਾਊਸ 'ਚ ਪਹਿਲੀ ਵਾਰ ਉਸ ਨਾਲ ਯੌਨ ਸ਼ੋਸ਼ਣ ਕੀਤਾ ਗਿਆ। ਇਸ ਦੇ ਬਾਅਦ ਉਸ ਦਾ 13 ਵਾਰ ਸ਼ੋਸ਼ਣ ਕੀਤਾ ਗਿਆ ਹੈ। ਇਹ ਨੰਨ ਪੰਜਾਬ ਦੇ ਜਲੰਧਰ 'ਚ ਸਥਿਤ ਡਾਇਓਸਿਸ ਕੈਥੋਲਿਕ ਚਰਚ ਦੇ ਤਹਿਤ ਚੱਲਣ ਵਾਲੀ ਇਕ ਸੰਸਥਾ 'ਚ ਕੰਮ ਕਰਦੀ ਸੀ। ਇਸ ਸੰਸਥਾ ਦੇ ਮੁਖੀਆ 54 ਸਾਲਾ ਬਿਸ਼ਪ ਫ੍ਰੈਂਕੋ ਮੁਲੱਕਲ ਹਨ।


Related News