ਕੀਨੀਆ 'ਚ ਸਿੱਖ ਭਾਈਚਾਰੇ ਨੇ 550 ਸਾਲਾ ਗੁਰਪੂਰਬ ਦੀ ਖੁਸ਼ੀ 'ਚ ਵੰਢਿਆ ਰਾਸ਼ਨ (ਤਸਵੀਰਾਂ)
Tuesday, Jul 16, 2019 - 04:51 PM (IST)

ਨਾਰੋਬੀ - ਇਸ ਸਾਲ ਪੂਰੇ ਦੁਨੀਆ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੂਰਬ ਬੜੀ-ਬੜੀ ਧੂਮ-ਧਾਮ ਨਾਲ ਮਨਾਇਆ ਜਾਣਾ ਹੈ। ਉਥੇ ਹੀ ਕੀਨੀਆ 'ਚ ਵਸਦੇ ਸਿੱਖਾਂ ਨੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਰਾਸ਼ਨ ਵੰਢਿਆ ਅਤੇ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਫ੍ਰੀ 'ਚ ਡਾਕਟਰੀ ਸਹਾਇਤਾ ਦਿੱਤੀ।
ਇਸ ਦੀ ਜਾਣਕਾਰੀ ਟਵਿੱਟਰ 'ਤੇ ਇਕ ਵੈਰੀਫਾਈਡ ਅਕਾਊਂਟ ਤੋਂ ਮਿਲੀ। ਟਵਿੱਟਰ 'ਤੇ ਹਰਿਜਿੰਦਰ ਸਿੰਘ ਕੁਕਰੇਜਾ ਨਾਂ ਦੇ ਸ਼ਖਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਜਾਰੀ ਕੀਤੀ। ਇਸ ਵੀਡੀਆ 'ਚ 'ਗੁਰਦੁਆਰਾ ਰਾਮਗੜ੍ਹੀਆ ਸਾਊਥ ਸੀ' ਦੇ ਸੇਵਕਾਂ ਵੱਲੋਂ ਅਤੇ ਸਮੂਹ ਸਿੱਖ ਸੰਗਤ ਵੱਲੋਂ ਸਿੱਖ ਪੰਥ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੂਰਬ ਦੀ ਖੁਸ਼ੀ 'ਚ ਕੀਨੀਆ ਵਾਸੀਆਂ ਨੂੰ ਰਾਸ਼ਨ ਵੰਢਿਆ ਗਿਆ ਅਤੇ ਫ੍ਰੀ 'ਚ ਮੈਡੀਕਲ ਸਹਾਇਤਾ ਦਿੱਤੀ ਗਈ।