ਕੈਂਟ ਬੋਰਡ ਦੇ ਉੱਪ ਪ੍ਰਧਾਨ ਜੌਲੀ ਅਟਵਾਲ ਦੀ ਰਿਕਾਰਡਿੰਗ ਹੋਈ ਵਾਇਰਲ, ਪੁਲਸ ਨੇ ਕੀਤਾ ਕੇਸ ਦਰਜ
Tuesday, Jul 28, 2020 - 01:41 PM (IST)
ਜਲੰਧਰ (ਮਹੇਸ਼) - ਕੈਂਟੋਨਮੈਂਟ ਬੋਰਡ, ਜਲੰਧਰ ਕੈਂਟ ਦੇ ਉੱਪ ਪ੍ਰਧਾਨ ਅਤੇ ਵਾਰਡ ਨੰ. 6 ਦੇ ਕੌਂਸਲਰ ਜੌਲੀ ਅਟਵਾਲ ਵੱਲੋਂ ਧਮਕੀਅਾਂ ਦਿੱਤੇ ਜਾਣ ਸਬੰਧੀ ਇਕ ਰਿਕਾਰਡਿੰਗ ਵਾਇਰਲ ਹੋਣ ’ਤੇ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ ਉਸ ਦੇ ਖਿਲਾਫ 107/150 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਥਾਣਾ ਜਲੰਧਰ ਕੈਂਟ ਦੇ ਐਡੀਸ਼ਨਲ ਐੱਸ. ਐੱਚ. ਓ. ਜਸਵੰਤ ਸਿੰਘ ਨੇ ਦੱਸਿਆ ਕਿ ਕੈਂਟ ਦੇ ਮੁਹੱਲਾ ਨੰ. 30 ਦੇ ਰਹਿਣ ਵਾਲੇ ਬਿਕਰਮ ਪੁੱਤਰ ਰਤਨ ਲਾਲ ਵਾਸੀ ਨੇ ਪੁਲਸ ਨੂੰ ਇਕ ਲਿਖਤੀ ਸ਼ਿਕਾਇਤ ਦਿੰਦੇ ਹੋਏ ਕਿਹਾ ਸੀ ਕਿ ਜੌਲੀ ਅਟਵਾਲ ਦੀ ਇਕ ਰਿਕਾਰਡਿੰਗ ਪੂਰੇ ਕੈਂਟ ਵਿਚ ਵਾਇਰਲ ਹੋਈ ਹੈ ਜਿਸ ’ਚ ਉਹ ਕਿਸੇ ਵਿਅਕਤੀ ਨੂੰ ਕਹਿ ਰਿਹਾ ਹੈ ਕਿ ਜੇਕਰ ਉਸ ਦਾ ਦੁਸ਼ਮਣ ਬਿਕਰਮ ਅੱਜ ਆਪਣੇ ਘਰੋਂ ਨਿਕਲਿਆ ਤਾਂ ਉਹ ਉਸ ਦੀ ਬੁਰੇ ਤਰੀਕੇ ਨਾਲ ਮਾਰ-ਕੁੱਟ ਕਰਕੇ ਦੱਸੇਗਾ ਕਿ ਜੌਲੀ ਅਟਵਾਲ ਕੌਣ ਹੈ? ਇਸ ਦੇ ਇਲਾਵਾ ਰਿਕਾਰਡਿੰਗ ਵਿਚ ਜੌਲੀ ਅਟਵਾਲ ਵੱਲੋਂ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਸ਼ਿਕਾਇਤਕਰਤਾ ਬਿਕਰਮ ਨੇ ਕੈਂਟ ਪੁਲਸ ਨੂੰ ਇਹ ਵੀ ਕਿਹਾ ਕਿ ਜੇਕਰ ਪੁਲਸ ਨੇ ਜੌਲੀ ’ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਉਹ ਅਮਨ-ਸ਼ਾਂਤੀ ਨੂੰ ਭੰਗ ਕਰਦੇ ਹੋਏ ਕਿਸੇ ਜੁਰਮ ਨੂੰ ਅੰਜਾਮ ਦੇ ਸਕਦਾ ਹੈ। ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੂਰੀ ਜਾਂਚ ਦੇ ਬਾਅਦ ਜੌਲੀ ਅਟਵਾਲ ’ਤੇ ਉਕਤ ਕੇਸ ਦਰਜ ਕਰ ਮਾਮਲੇ ਨੂੰ ਮਾਣਯੋਗ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਦੀ ਕੋਰਟ ਵਿਚ ਭੇਜ ਦਿੱਤਾ ਹੈ। ਪੂਰੇ ਛਾਉਣੀ ਖੇਤਰ ਵਿਚ ਸੋਮਵਾਰ ਨੂੰ ਜੌਲੀ ਅਟਵਾਲ ਦੀ ਰਿਕਾਰਡਿੰਗ ਪੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
ਇਹ ਵੀ ਦੇਖੋ : ਕੋਰੋਨਾ ਨਾਲ ਜੰਗ ਜਿੱਤ ਕੇ 18 ਦਿਨਾਂ ਬਾਅਦ SSP ਮਾਹਲ ਨੇ ਫਿਰ ਤੋਂ ਸੰਭਾਲੀ ਕਮਾਨ
ਜੌਲੀ ਅਟਵਾਲ ਨੇ ਦੋਸ਼ਾਂ ਨੂੰ ਨਕਾਰਿਆ
ਜੌਲੀ ਅਟਵਾਲ ਕੌਂਸਲਰ ਨਾਲ ਜਦੋਂ ਉਨ੍ਹਾਂ ਦੇ ਮੋਬਾਈਲ ਨੰਬਰ 9780123636 ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬਿਲਕੁਲ ਸਾਫ-ਸੁਥਰੇ ਅਕਸ ਵਾਲੇ ਇਕ ਸਾਧਾਰਣ ਇਨਸਾਨ ਹਨ ਅਤੇ ਲੋਕਾਂ ਦਾ ਪਿਆਰ ਹੀ ਉਨ੍ਹਾਂ ਨੂੰ ਰਾਜਨੀਤੀ ਵਿਚ ਲੈ ਕੇ ਆਇਆ ਹੈ। ਅਜਿਹੇ ਵਿਚ ਬਿਨ੍ਹਾਂ ਵਜ੍ਹਾ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਗਲਤ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਗਰੀਬ ਲੋਕਾਂ ਦੇ ਨਾਲ ਖੜ੍ਹੇ ਹੁੰਦੇ ਆਏ ਹਨ ਅਤੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਅਤੇ ਇਸ ਤੋਂ ਕਰੋੜਾਂ ਦੀ ਜਾਇਦਾਦ ਬਣਾਉਣ ਵਾਲੇ ਲੋਕਾਂ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਕੋਈ ਨਾ ਕੋਈ ਸਾਜਿਸ਼ ਰਚੀ ਜਾਂਦੀ ਹੈ।
ਇਹ ਵੀ ਦੇਖੋ : ਵ੍ਹਿਜ ਪਾਵਰ ਕੰਪਨੀ ਦੇ ਦੋਸ਼ੀ ਮਾਲਕ ਦੇ ਰਿਸ਼ਤੇਦਾਰ ਚੋਰੀ ਛੁਪੇ ਕੋਠੀ ’ਚੋਂ ਲੈ ਗਏ 2 ਬੈਗ ਅਤੇ ਐਕਟਿਵਾ