ਕਠੂਆ ਜਬਰ-ਜ਼ਨਾਹ ਤੇ ਕਤਲ ਮਾਮਲੇ ਦੀ ਸੁਣਵਾਈ ਜਾਰੀ

Thursday, Jul 19, 2018 - 06:36 AM (IST)

ਪਠਾਨਕੋਟ (ਸ਼ਾਰਦਾ) - ਕਠੂਆ ਜਬਰ-ਜ਼ਨਾਹ ਅਤੇ ਕਤਲ ਮਾਮਲੇ ਦੀ ਸੁਣਵਾਈ ਬੁੱਧਵਾਰ ਸਥਾਨਕ ਜ਼ਿਲਾ ਅਤੇ ਸੈਸ਼ਨ ਅਦਾਲਤ ਵਿਚ ਜਾਰੀ ਰਹੀ। ਮਾਮਲੇ ਵਿਚ 10ਵਾਂ ਗਵਾਹ ਜੋ ਕ੍ਰਾਈਮ ਬ੍ਰਾਂਚ ਨਾਲ ਸਬੰਧਤ ਹੈ, ਦੀ ਗਵਾਹੀ ਅਤੇ ਬਹਿਸ ਪੂਰੀ ਹੋਈ। ਮਾਮਲੇ ਵਿਚ 11ਵੇਂ ਗਵਾਹ ਜੋ ਰੈਵੇਨਿਊ ਵਿਭਾਗ ਨਾਲ ਸਬੰਧਤ ਹੈ, ਦੀ ਗਵਾਹੀ ਬੁੱਧਵਾਰ ਜਾਰੀ ਰਹੀ ਜੋ ਵੀਰਵਾਰ ਵੀ ਹੋਵੇਗੀ। ਉਸ ਤੋਂ ਬਾਅਦ ਬਹਿਸ ਹੋਵੇਗੀ। ਬਚਾਅ ਪੱਖ ਵਲੋਂ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਕਿ ਦੂਜੇ ਦਿਨ ਪੇਸ਼ ਹੋਣ ਵਾਲੇ ਗਵਾਹਾਂ ਦੀ ਸੂਚੀ ਇਕ ਦਿਨ ਪਹਿਲਾਂ ਦਿੱਤੀ ਜਾਏ। ਹੁਣ ਇਸ ਬਾਰੇ ਅਦਾਲਤ ਵਲੋਂ 24 ਜੁਲਾਈ ਨੂੰ  ਫੈਸਲਾ ਦਿੱਤੇ ਜਾਣ ਦੀ ਸੰਭਾਵਨਾ ਹੈ।
ਕਾਂਸਟੇਬਲ ਤਿਲਕ ਰਾਜ ਨੂੰ ਪਟੀਸ਼ਨ ਦਾਇਰ ਕਰਨ ਦੀ ਮਿਲੀ ਆਗਿਆ
ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ  ਇਸ ਮਾਮਲੇ ਵਿਚ ਮੁਲਜ਼ਮ ਕਾਂਸਟੇਬਲ ਤਿਲਕ ਰਾਜ ਨੂੰ  ਆਪਣੀ ਟਰਮੀਨੇਸ਼ਨ ਵਿਰੁੱਧ ਪਟੀਸ਼ਨ ਦਾਇਰ ਕਰਨ ਦੀ ਆਗਿਆ ਮਿਲ ਗਈ ਹੈ। ਉਸਨੇ ਕਿਹਾ ਕਿ ਮੈਨੂੰ ਮਨਮਰਜ਼ੀ ਭਰੇ ਢੰਗ ਨਾਲ ਨੌਕਰੀ ਤੋਂ ਬਰਤਰਫ ਕੀਤਾ ਗਿਆ ਹੈ ਜੋ ਕਾਨੂੰਨ ਮੁਤਾਬਕ ਠੀਕ ਨਹੀਂ। ਤਿਲਕ ਰਾਜ ਇਸ ਸਮੇਂ ਜੁਡੀਸ਼ੀਅਲ ਹਿਰਾਸਤ ਵਿਚ ਹੈ। ਵੀਰਵਾਰ ਉਸਦੀ ਪਟੀਸ਼ਨ ਨੂੰ ਹਾਈ ਕੋਰਟ ਵਿਚ ਦਾਇਰ ਕੀਤਾ ਜਾਏਗਾ।


Related News