karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ
Wednesday, Nov 04, 2020 - 12:25 PM (IST)
ਜਲੰਧਰ (ਬਿਊਰੋ) - ਜਨਾਨੀਆਂ ਲਈ ਅਖੰਡ ਸੌਭਾਗਿਆ ਦਾ ਵਰਤ ਕਰਵਾਚੌਥ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਆਉਂਦਾ ਹੈ। ਕਰਵਾਚੌਥ ਦਾ ਵਰਤ ਦੀਵਾਲੀ ਤੋਂ 10 ਜਾਂ 11 ਦਿਨ ਪਹਿਲਾਂ ਆਉਂਦਾ ਹੈ। ਇਸ ਦਿਨ ਜਨਾਨੀਆਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਆਪਣੇ ਸੁਖੀ ਜੀਵਨ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਸਾਲ ਕਰਵਾ ਚੌਥ ਦਾ ਵਰਤ 4 ਨਵੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ। ਵਰਤ ਰੱਖਣ ਵਾਲੀਆਂ ਜਨਾਨੀਆਂ ਤੇ ਕੁੜੀਆਂ ਚੰਦਰਮਾ ਦੇਖ ਕੇ ਆਪਣੇ ਜੀਵਨ ਸਾਥੀ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਸੰਪੂਰਨ ਕਰਦੀਆਂ ਹਨ।
ਕਰਵਾਚੌਥ ਦੀ ਪੂਜਾ ਦਾ ਸ਼ੁੱਭ ਮਹੂਰਤ
ਕਰਵਾਚੌਥ ਦਾ ਆਰੰਭ : 4 ਨਵੰਬਰ ਤੜਕੇ 3 ਵਜ ਕੇ 24 ਮਿੰਟ
ਕਰਵਾਚੌਥ ਦੀ ਸਮਾਪਤੀ : 5 ਨਵੰਬਰ ਦਿਨ ਸਵੇਰੇ 5 ਵਜ ਕੇ 14 ਮਿੰਟ
ਕਰਵਾ ਚੌਥ ਦੀ ਪੂਜਾ : ਸ਼ਾਮ ਨੂੰ 1 ਘੰਟਾ 18 ਮਿੰਟ
ਪੂਜਾ ਦਾ ਸ਼ੁੱਭ ਮਹੂਰਤ : 5 ਵਜ ਕੇ 34 ਮਿੰਟ ਤੋਂ ਸ਼ਾਮ 6 ਵਜ ਕੇ 52 ਮਿੰਟ ਤਕ
ਪੜ੍ਹੋ ਇਹ ਵੀ ਖ਼ਬਰ- ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਕਰਵਾਚੌਥ ਦੇ ਵਰਤ ਦਾ ਸਮਾਂ
4 ਨਵੰਬਰ ਯਾਨੀ ਕੱਤਕ ਦੀ ਕ੍ਰਿਸ਼ਨ ਚੌਥ ਵਾਲੇ ਦਿਨ ਕਰਵਾਚੌਥ ਦੇ ਵਰਤ ਲਈ ਕੁੱਲ 13 ਘੰਟੇ 37 ਮਿੰਟ ਦਾ ਸਮਾਂ ਹੈ। ਤੁਹਾਨੂੰ ਸਵੇਰੇ 6 ਵਜ ਕੇ 35 ਮਿੰਟ ਤੋਂ ਰਾਤ 8 ਵਜ ਕੇ 12 ਮਿੰਟ ਤਕ ਕਰਵਾ ਚੌਥ ਦਾ ਵਰਤ ਰੱਖਣਾ ਪਵੇਗਾ।
ਕਰਵਾਚੌਥ ਵਾਲੇ ਦਿਨ ਚੰਦ ਚੜ੍ਹਨ ਦਾ ਸਮਾਂ
ਕਰਵਾਚੌਥ ਦੇ ਵਰਤ ਮੌਕੇ ਚੰਦਰਮਾ ਦਾ ਬਹੁਤ ਮਹੱਤਵ ਹੁੰਦਾ ਹੈ। ਵਰਤ ਰੱਖਣ ਵਾਲੀਆਂ ਜਨਾਨੀਆਂ ਚੰਦਰਮਾ ਨੂੰ ਜਲ ਚੜ੍ਹਾਉਣ ਤੋਂ ਬਾਅਦ ਆਪਣੇ ਜੀਵਨ ਸਾਥੀ ਦੇ ਹੱਥੋਂ ਜਲ ਗ੍ਰਹਿਣ ਕਰਦੀਆਂ ਹਨ। ਕਰਵਾਚੌਥ ਦੇ ਵਰਤ ਨੂੰ ਮੁਕੰਮਲ ਕਰਨ ਲਈ ਚੰਦਰਮਾ ਦੇ ਦਰਸ਼ਨ ਬਹੁਤ ਜ਼ਰੂਰੀ ਹਨ। 4 ਨਵੰਬਰ ਨੂੰ ਚੰਦ ਚੜ੍ਹਨ ਦਾ ਸਮਾਂ ਸ਼ਾਮ ਨੂੰ 8 ਵਜ ਕੇ 12 ਮਿੰਟ ਹੈ। ਵਰਤ ਰੱਖਣ ਵਾਲੇ ਚੰਦ ਨੂੰ ਜਲ ਅਰਪਿਤ ਕਰ ਕੇ ਵਰਤ ਪੂਰਾ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ- karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ
ਪੜ੍ਹੋ ਇਹ ਵੀ ਖ਼ਬਰ- karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ