1971 ਦੀ ਜੰਗ 'ਚ ਢਹਿ ਗਿਆ ਸੀ ਕਰਤਾਰਪੁਰ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲਾ ਪੁਲ

Saturday, Sep 08, 2018 - 06:58 PM (IST)

ਅੰਮ੍ਰਿਤਸਰ— ਪਾਕਿਸਤਾਨ ਦੇ ਨਾਰੋਵਾਲ ਸਥਿਤ ਸ੍ਰੀ ਕਰਤਾਪੁਰ ਸਾਹਿਬ ਅਤੇ ਭਾਰਤ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨੂੰ ਜੋੜਨ ਲਈ ਭਾਰਤ ਦੀ ਵੰਡ ਤੋਂ ਪਹਿਲਾਂ ਰਾਵੀ 'ਤੇ ਬਣਿਆ ਪੁਲ ਅਹਿਮ ਜ਼ਰੀਆ ਸੀ। ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਇਸ ਪੁਲ ਰਾਹੀਂ ਰਾਵੀ ਪਾਰ ਕਰਦੇ ਹੁੰਦੇ ਸਨ। 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਪਾਕਿਸਾਨੀ ਫੌਜ ਨੇ ਦੋਵਾਂ ਦੇਸ਼ਾਂ ਨੂੰ ਸਾਮਰਿਕ ਮਹੱਤਵ ਵਾਲੇ ਇਸ ਪੁਲ ਨੂੰ ਨਸ਼ਟ ਕਰ ਦਿੱਤਾ ਸੀ। 5 ਦਸੰਬਰ 1971 ਨੂੰ ਫੌਜ ਨੂੰ ਡੀ. ਬੀ. ਐੱਨ. (ਡੇਰਾ ਬਾਬਾ ਨਾਨਕ) ਬ੍ਰਿਜ 'ਤੇ ਕਬਜ਼ਾ ਕਰਨ ਦਾ ਹੁਕਮ ਮਿਲਿਆ ਤਾਂ ਜੋਂ ਇਸ ਨੂੰ ਦੁਸ਼ਮਣ 'ਤੇ ਹਮਲਾ ਕਰਨ ਲਈ ਇਸਤੇਮਾਲ ਕੀਤਾ ਜਾ ਸਕੇ। ਇਸ ਮਿਸ਼ਨ ਨੂੰ ਆਪਰੇਸ਼ਨ 'ਅਕਾਲ' ਦਾ ਨਾਮ ਦਿੱਤਾ ਗਿਆ ਸੀ। 10-ਡੋਗਰਾ, 17 ਰਾਜਪੁਤ ਅਤੇ 1/9 ਗੋਰਖਾ ਰਾਈਫਲਜ਼, 71 ਆਰਮਡ ਰੇਜਿਮੇਂਟ, ਗੋਰਖਾ ਰਾਈਫਲਜ਼ ਨੂੰ 4/8 ਕੰਪਨੀ ਅਤੇ 42 ਫੀਲਡ ਰੇਜੀਮੇਂਟ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਅਤੇ ਅਗਲੇ ਤਿੰਨ ਦਿਨ ਪੁਲ 'ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ 'ਚ ਪਾਕਿ ਨੇ ਇਸ ਪੁਲ ਨੂੰ ਖਤਮ ਕਰ ਦਿੱਤਾ ਸੀ।  

ਕਾਰੀਡੋਰ ਲਈ ਸਿੱਧੂ ਨੇ ਕੀਤੀ ਅਰਦਾਸ
ਨਵਜੋਤ ਸਿੰਘ ਸਿੱਧੂ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਡੇਰਾ ਬਾਬਾ ਨਾਨਕ ਤੋਂ ਕਾਰੀਡੋਰ ਲਈ ਅਰਦਾਸ ਵੀ ਕੀਤੀ ਸੀ। ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿੱਖ ਸੰਗਠਨਾਂ ਵੱਲੋਂ ਇਥੇ ਖਾਸ ਦਿਨਾਂ 'ਤੇ ਵੱਡੀ ਗਿਣਤੀ 'ਚ ਲੋਕ ਆਉਂਦੇ ਹਨ ਅਤੇ ਕਰਤਾਪੁਰ ਸਾਹਿਬ ਦਰਸ਼ਨ ਸਥਾਨ 'ਤੇ ਪਹੁੰਚ ਕੇ ਅਰਦਾਸ ਕੀਤੀ ਜਾਂਦੀ ਹੈ। ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਵਡਾਲਾ ਨੇ 2001 'ਚ 'ਕਰਤਾਰਪੁਰ 'ਰਾਵੀ ਦਰਸ਼ਨ ਅਭਿਲਾਖੀ' ਸੰਸਥਾ ਦੀ ਸ਼ੁਰੂਆਤ ਕੀਤੀ ਸੀ।


Related News