ਡੇਰਾ ਬਾਬਾ ਨਾਨਕ ਕਸਬੇ ਦੀ ਬਿਜਲੀ ਵਿਭਾਗ ਬਦਲੇਗੀ ਨੁਹਾਰ (ਵੀਡੀਓ)
Tuesday, Jul 09, 2019 - 04:16 PM (IST)
ਡੇਰਾ ਬਾਬਾ ਨਾਨਕ (ਗੁਰਪ੍ਰੀਤ) - ਕਰਤਾਰਪੁਰ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਨਿਰਮਾਣ ਕਾਰਜਾਂ ਜ਼ੋਰਾਂ-ਸ਼ੋਰਾਂ 'ਤੇ ਚਲ ਰਿਹਾ ਹੈ। ਇਸ ਦੌਰਾਨ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਕਸਬਾ ਕੁਝ ਮਹੀਨਿਆਂ 'ਚ ਹੀ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆਉਣ ਵਾਲਾ ਹੈ। ਬਿਜਲੀ ਵਿਭਾਗ ਦੇ ਅਧਿਕਾਰੀ ਮੋਹਤਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਬਾਬਾ ਨਾਨਕ ਕਸਬੇ ਦੀ ਖੂਬਸੂਰਤੀ ਵਧਾਉਣ ਲਈ ਬਿਜਲੀ ਦੀਆਂ ਤਾਰਾਂ ਦਾ ਜੰਜਾਲ, ਖੰਭਿਆਂ ਅਤੇ ਟ੍ਰਾਂਸਫਾਰਮਾਂ ਨੂੰ ਬਹੁਤ ਜਲਦ ਹਟਾਇਆ ਜਾ ਰਿਹਾ ਹੈ। ਬਿਜਲੀ ਲਈ ਇਸੇ ਸਾਮਾਨ ਦੀ ਵਰਤੋਂ ਕੀਤੀ ਜਾਵੇਗੀ ਪਰ ਨਜ਼ਰ ਕੁਝ ਨਹੀਂ ਆਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਵਿਭਾਗ ਨੇ 30 ਅਕਤੂਬਰ ਤੱਕ ਇਸ ਇਲਾਕੇ ਦੀ ਨੁਹਾਰ ਬਦਲ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ।