ਕਰਨਾਟਕ : ਸਰਕਾਰ ਦੇ ਗਠਨ ਲਈ BJP ਵਿਧਾਇਕ ਦਲ ਦੀ ਅੱਜ ਹੋਵੇਗੀ ਬੈਠਕ (ਪੜ੍ਹੋ 24 ਜੁਲਾਈ ਦੀਆਂ ਖਾਸ ਖਬਰਾਂ)

Wednesday, Jul 24, 2019 - 01:44 AM (IST)

ਕਰਨਾਟਕ : ਸਰਕਾਰ ਦੇ ਗਠਨ ਲਈ BJP ਵਿਧਾਇਕ ਦਲ ਦੀ ਅੱਜ ਹੋਵੇਗੀ ਬੈਠਕ (ਪੜ੍ਹੋ 24 ਜੁਲਾਈ ਦੀਆਂ ਖਾਸ ਖਬਰਾਂ)

ਜਲੰਧਰ (ਵੈੱਬ ਡੈਸਕ)—ਕਰਨਾਟਕ 'ਚ ਐੱਚ.ਡੀ. ਕੁਮਾਰਸਵਾਮੀ ਦੀ ਸਰਕਾਰ ਡਿੱਗ ਗਈ ਹੈ। ਵਿਧਾਨ ਸਭਾ 'ਚ ਮੰਗਲਵਾਰ ਨੂੰ ਮੁੱਖ ਮੰਤਰੀ ਕੁਮਾਰਸਵਾਮੀ ਦੀ ਅਗਵਾਈ 'ਚ ਕਾਂਗਰਸ ਅਤੇ ਜੇ.ਡੀ. (ਐੱਸ) ਦੀ ਗਠਬੰਧਨ ਸਰਕਾਰ ਵਿਸ਼ਵਾਸਮਤ ਹਾਸਲ ਨਹੀਂ ਕਰ ਸਕੀ। ਇਸ ਤੋਂ ਬਾਅਦ ਹੁਣ ਸਰਕਾਰ ਦੇ ਗਠਨ ਲਈ ਭਾਜਪਾ ਵਲੋਂ ਦਾਅਵਾ ਪੇਸ਼ ਕਰਨ ਲਈ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਅੱਜ ਹੋਵੇਗੀ। ਜਿਸ 'ਚ ਅਗਲੇ ਕਦਮਾਂ ਬਾਰੇ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ਦਾ ਕੱਲ ਵਿਧਾਨ ਸਭਾ 'ਚ ਫਲੋਰ ਟੈਸਟ ਹੋਇਆ ਸੀ ਜਿਸ 'ਚ ਕੁਮਾਰਸਵਾਮੀ ਸਰਕਾਰ ਫੇਲ ਹੋ ਗਈ ਸੀ। ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਵਿਸ਼ਵਾਸ਼ ਮਤੇ ਦੇ ਹੱਕ 'ਚ ਸਿਰਫ 99 ਵੋਟਾਂ ਪਈਆਂ ਸਨ ਜਦਕਿ ਬਹੁਮਤ ਲਈ 103 ਵੋਟਾਂ ਦੀ ਜ਼ਰੂਰਤ ਸੀ। ਵੋਟਿੰਗ ਪ੍ਰਕਿਰਿਆ 'ਚ 204 ਵਿਧਾਇਕਾਂ ਨੇ ਹਿੱਸਾ ਲਿਆ ਸੀ। ਕੁਮਾਰਸਵਾਮੀ ਸਰਕਾਰ ਖਿਲਾਫ 105 ਵੋਟਾਂ ਪਈਆਂ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ 'ਤੇ ਲਿਖੀ ਕਿਤਾਬ ਅੱਜ ਕਰਨਗੇ ਰੀਲਿਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦ 'ਤੇ ਲਿਖੀ ਕਿਤਾਬ 'ਚੰਦਰਸ਼ੇਖਰ-ਬੇਸਟ ਆਈਕਨ ਆਫ ਆਈਡਿਓਲਾਜਿਕਲ ਪਾਲਿਟਿਕਸ' ਦਾ ਅੱਜ ਸਾਮ  5 ਵਜੇ ਰਲੀਜ਼ ਕਰਨਗੇ। ਇਹ ਕਿਤਾਬ ਹਰੀਵੰਸ਼ ਅਤੇ ਰਵੀਦੱਤ ਬਾਜਪੇਈ ਨੇ ਨਾਲ ਮਿਲ ਕੇ ਲਿਖੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਬਾਲਯੋਗੀ ਆਡੀਟੋਰੀਅਮ 'ਚ ਇਸ ਕਿਤਾਬ ਨੂੰ ਰਲੀਜ਼ ਕਰਨਗੇ। ਇਸ ਦੌਰਾਨ ਉਪਰਾਸ਼ਟਰਪਤੀ ਵੈਂਕੇਆ ਨਾਇਡੂ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਲੋਕ ਸਭਾ ਸਪੀਕਰ ਓਮ ਬਿਡਲਾ ਅਤੇ ਰਾਜਸਭਾ 'ਚ ਨੇਤਾ ਗੁਲਾਮ ਨਬੀ ਆਜ਼ਾਦ ਵੀ ਕਿਤਾਬ ਦੇ ਵਿਮੋਚਨ ਦੌਰਾਨ ਮੌਜੂਦ ਰਹਿਣਗੇ।
PunjabKesari

ਵਿੱਤ ਮੰਤਰੀ ਸੀਤਾਰਾਮਣ ਅੱਜ ਸ਼ੁਰੂ ਕਰੇਗੀ ਇਨਕਮ ਟੈਕਸ ਦਿਵਸ 'ਤੇ ਟੈਕਸਪੇਅਰਾਂ ਈ-ਸਹਾਇਤਾ ਅਭਿਆਨ
ਵਿੱਤ ਮੰਤਰੀ ਨਿਰਮਲਾ ਸੀਤਾਰਾਮਣ 159ਵੇਂ ਇਨਕਮ ਟੈਕਸ ਦਿਵਸ ਮੌਕੇ 'ਤੇ ਅੱਜ ਦੇਸ਼ ਨੂੰ ਦੇਸ਼ਭਰ 'ਚ 'ਟੈਕਸਪੇਅਰਾਂ ਈ-ਸਹਾਇਤਾ ਅਭਿਆਨ' ਸ਼ੁਰੂ ਕਰੇਗੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਅਭਿਆਨ ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ.ਬੀ.ਡੀ.ਟੀ) ਨੇ ਤਿਆਰ ਕੀਤਾ ਹੈ ਅਤੇ ਇਨਕਮ ਟੈਕਸ ਵਿਭਾਗ ਦੇ ਸਾਰੇ ਖੇਤਰੀ ਦਫਤਰਾਂ 'ਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ।
PunjabKesari

ਅਸਮ ਸਮਝੌਤੇ 'ਤੇ ਗ੍ਰਹਿ ਮੰਤਰਾਲੇ ਵਲੋਂ ਗਠਿਤ ਕਮੇਟੀ ਦੀ ਬੈਠਕ ਅੱਜ
ਅਸਮ ਸਮਝੌਤੇ ਦੇ ਉਪਬੰਧ ਨੂੰ 6 ਨੂੰ ਲਾਗੂ ਕਰਨ ਲਈ ਗ੍ਰਹਿ ਮੰਤਰਾਲੇ ਵਲੋਂ ਗਠਿਤ ਕਮੇਟੀ ਦੀ ਨਾਰਥ ਬਲਾਕ, ਨਵੀਂ ਦਿੱਲੀ 'ਚ ਅੱਜ ਬੈਠਕ ਬੁਲਾਈ ਗਈ ਹੈ। ਅਸਮ ਭਵਨ 'ਚ ਇਸ ਕਮੇਟੀ ਦੇ ਮੈਂਬਰ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ, ਮੀਟਿੰਗ ਸਵੇਰੇ 11 ਵਜੇ ਬੁਲਾਈ ਗਈ ਹੈ।
PunjabKesari

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਮਾਰਸ਼ਲ ਆਰਟਸ :ਯੂ. ਐੱਫ. ਸੀ. ਫਾਈਟ ਨਾਈਟ
ਕਬੱਡੀ : ਯੂ. ਪੀ.ਯੋਧਾ ਬਨਾਮ ਬੰਗਾਲ ਵਾਰੀਅਰਜ਼ (ਪ੍ਰੋ-ਕਬੱਡੀ ਲੀਗ)
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019

PunjabKesari


author

satpal klair

Content Editor

Related News