ਕਾਂਗਰਸੀ ਚੇਅਰਮੈਨ ਨੇ ਨੌਕਰਾਣੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼ (ਵੀਡੀਓ)

Friday, May 31, 2019 - 09:09 AM (IST)

ਕਪੂਰਥਲਾ (ਮੀਨੁ ਓਬਰਾਏ) : ਆਏ ਦਿੰਨੀ ਸੂਬੇ 'ਚ ਦਿਲ ਨੂੰ ਦਹਿਲਾ ਦੇਣ ਵਾਲੀਆਂ ਬਲਾਤਕਾਰ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਕਪੂਰਥਲਾ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੱਤਾਧਾਰੀ ਕਾਂਗਰਸ ਪਾਰਟੀ ਦੇ ਕਪੂਰਥਲਾ ਦੇ ਕਾਂਗਰਸ ਗਰੀਵੈਂਸ ਸੈੱਲ ਦੇ ਚੇਅਰਮੈਨ ਦਰਸ਼ਨ ਲਾਲ 'ਤੇ ਆਰੋਪ ਲੱਗੇ ਨੇ ਕਿ ਉਸਨੇ ਘਰ ਕੰਮ ਕਰਨ ਆਉਂਦੀ ਮਹਿਲਾ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੀੜਤ ਦੇ ਨਾਲ ਉਸਦੀ ਛੋਟੀ ਭੈਣ ਵੀ ਨਾਲ ਕੰਮ ਕਰਨ ਆਈ ਸੀ ਉਸਦੇ ਮੁਤਾਬਕ ਆਪਣੀ ਭੈਣ ਨਾਲ ਜ਼ਬਰਦਸਤੀ ਹੁੰਦਿਆਂ ਦੇਖ ਉਹ ਆਪਣੇ ਘਰ ਨੂੰ ਭੱਜੀ ਤੇ ਪਰਿਵਾਰ ਸਮੇਤ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਆਈ। ਪੀੜਤਾ ਦੇ ਪਰਿਵਾਰ ਮੁਤਾਬਕ ਉਨ੍ਹਾਂ ਘਰ ਦੇ ਦਰਵਾਜ਼ੇ ਤੋੜਕੇ ਚੇਅਰਮੈਨ ਦਰਸ਼ਨ ਲਾਲ ਨੂੰ ਰੰਗੇ ਹਥੀ ਫੜਿਆ। ਗੁੱਸੇ 'ਚ ਆਏ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ ਤੇ ਆਰੋਪੀ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਨੇ ਦੱਸਿਆ ਕਿ ਫਿਲਹਾਲ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। 

ਦਰਸ਼ਨ ਲਾਲ ਦੀ ਪਤਨੀ ਪੰਚਾਇਤ ਮੈਂਬਰ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਜੇਕਰ ਅਜਿਹੀ ਕੋਈ ਗੱਲ ਹੁੰਦੀ ਤਾਂ ਕੁੜੀ ਨੂੰ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਦੋਸ਼ ਲਗਾਏ ਕਿ ਉਕਤ ਲੋਕਾਂ ਨੇ ਸਾਡੇ ਘਰ ਆਕੇ ਭੰਨ-ਤੋੜ ਕੀਤੀ ਅਤੇ ਕੁੱਟਮਾਰ ਕੀਤੀ। 

ਇਹ ਮਾਮਲਾ ਕਈ ਸਵਾਲ ਖੜੇ ਕਰਦਾ ਹੈ ਪਰ ਅਜੇ ਪੁਲਿਸ ਦੀ ਤਫਤੀਸ਼ ਹੇਠ ਹੈ। ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਪੁਲਿਸ ਕੀ ਖੁਲਾਸਾ ਕਰਦੀ ਹੈ। 


author

Baljeet Kaur

Content Editor

Related News