ਠੱਟਾ ਨਵਾਂ-ਸੂਜੋਕਾਲੀਆ ਸੜਕ ਬਣਾਉਣ ਦੀ ਮੰਗ

Thursday, Apr 18, 2019 - 04:20 AM (IST)

ਠੱਟਾ ਨਵਾਂ-ਸੂਜੋਕਾਲੀਆ ਸੜਕ ਬਣਾਉਣ ਦੀ ਮੰਗ
ਕਪੂਰਥਲਾ (ਧੰਜੂ)-ਪਿੰਡ ਠੱਟਾ ਨਵਾਂ-ਸੂਜੋਕਾਲੀਆ ਸਡ਼ਕ ਜਿਸ ’ਤੇ ਵੱਟੇ ਪਾਏ ਹੋਏ ਹਨ ਪਰ ਪ੍ਰੀਮਿਕਸ ਤੋਂ ਅਧੂਰੀ ਹੈ। ਜਿਸ ਕਾਰਨ ਇਥੋਂ ਲੰਘਣ ਵੇਲੇ ਰਾਹਗੀਰਾਂ ਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਰੋਜ਼ ਸਕੂਲ ਦੇ ਵਿੱਦਿਆਰਥੀ ਅਤੇ ਹੋਰ ਕੰਮਾਂ ’ਤੇ ਜਾਣ ਵਾਲਿਆਂ ਨੂੰ ਬਡ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈਆਂ ਸਾਈਕਲਾਂ, ਗੱਡੀਆਂ ਅਤੇ ਦੋ ਪਹੀਆ ਵਾਹਨ ਦੇ ਅਕਸਰ ਟਾਇਰ ਪੈਂਚਰ ਹੋ ਜਾਂਦੇ ਹਨ ਜੋ ਆਪਣੇ ਕੰਮਕਾਰਾਂ ’ਤੇ ਜਾਣ ਸਮੇਂ ਅਕਸਰ ਹੀ ਲੇਟ ਹੋ ਜਾਂਦੇ ਹਨ।ਪਿੰਡ ਵਾਸੀ ਸਵਰਨ ਸਿੰਘ, ਤਰਸੇਮ ਸਿੰਘ, ਸੀਸ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਬਿੱਟੂ ਠੱਟੇ ਵਾਲਾ, ਬਖਸ਼ੀਸ਼ ਸਿੰਘ ਫੌਜੀ, ਹਰਬੰਸ ਸਿੰਘ, ਪੰਚਾਇਤ ਮੈਂਬਰ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਭਜਨ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਪਿਆਰਾ ਸਿੰਘ, ਬੁੱਕਣ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ, ਮਨਪ੍ਰੀਤ ਸਿੰਘ ਸੁਲੱਖਣ ਸਿੰਘ ਫੌਜੀ ਆਦਿ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ 10 ਮਈ ਨੂੰ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਮਹਾਨ ਜੋਡ਼ ਮੇਲਾ ਜੋ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ। ਜਿਸ ਵਿਚ ਦੇਸ਼-ਵਿਦੇਸ਼ਾਂ ਵਿਚੋਂ ਹਜ਼ਾਰਾਂ ਦੀ ਤਦਾਦ ਵਿਚ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਸੰਗਤਾਂ ਪੁੱਜਦੀਆਂ ਹਨ। ਇਸ ਕਰ ਕੇ ਜੋਡ਼ ਮੇਲੇ ਤੋਂ ਪਹਿਲਾਂ ਸਡ਼ਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ।

Related News