ਮਿਹਨਤ ਤੇ ਲਗਨ ਹੀ ਜੀਵਨ ਨੂੰ ਸਫਲਤਾ ਵੱਲ ਲੈ ਕੇ ਜਾਂਦੀ ਹੈ : ਡਾ. ਪੁਰੀ
Sunday, Mar 31, 2019 - 04:48 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਸਵਾਮੀ ਆਨੰਦ ਗਿਰੀ ਜੀ ਮਹਾਰਾਜ ਮੈਮੋਰੀਅਲ ਸਕੂਲ ’ਚ ਵਿਦਿਆਰਥੀਆ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਕੇ. ਕੇ. ਪੁਰੀ, ਵਿਨੋਦ ਪੁਰੀ, ਸੁੰਦਰ ਲਾਲ ਸਹਿਗਲ ਤੇ ਜਯੋਤੀ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਸ਼ਮਾ ਰੌਸ਼ਨ ਕਰ ਕੇ ਕੀਤਾ। ਸਕੂਲ ਪ੍ਰਿੰ. ਰਿਤੂ ਸ਼ਰਮਾ ਨੇ ਮੁੱਖ ਮਹਿਮਾਨ, ਸਟਾਫ, ਮਾਤਾ-ਪਿਤਾ ਤੇ ਵਿਦਿਆਰੀਆਂ ਦਾ ਸਵਾਗਤ ਕੀਤਾ ਤੇ ਵਿੱਦਿਆ ਦੇ ਖੇਤਰ ’ਚ ਦਿੱਤੇ ਗਏ ਯੋਗਦਾਨ ਸਬੰਧੀ ਸਕੂਲ ਦੀ ਰਿਪੋਰਟ ਪੇਸ਼ ਕੀਤੀ। ਬੱਚਿਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਂਨ ਡਾ. ਕੇ. ਕੇ. ਪੁਰੀ ਨੇ ਕਿਹਾ ਕਿ ਸੱਚੀ ਮਿਹਨਤ ਤੇ ਲਗਨ ਨਾਲ ਹੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ ਮੌਕੇ ਆਯੋਜਿਤ ਸੱਭਿਅਚਾਰਿਕ ਪ੍ਰੋਗਰਾਮ ਤਹਿਤ ਬੱਚਿਆਂ ਨੇ ਪੰਜਾਬੀ ਭੰਗਡ਼ਾ, ਡਾਂਸ ਤੇ ਗਿੱਧਾ ਪੇਸ਼ ਕੀਤਾ। ਸਮਾਗਮ ਦੇ ਅੰਤ ’ਚ ਜਨਰਲ ਸਕੱਤਰ ਸੁਖਵਿੰਦਰ ਮੋਹਨ ਸਿੰਘ ਨੇ ਹਾਜ਼ਰ ਸਖਸ਼ੀਅਤਾਂ ਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਸਕੂਲ ਦੇ ਵਿਕਾਸ ਲਈ ਸਹਿਯੋਗ ਦੀ ਮੰਗ ਕੀਤੀ। ਇਸ ਦੌਰਾਨ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਜੀਵ ਸੂਦ, ਬਲਕਾਰ ਚੰਦ, ਰਾਜ ਕੁਮਾਰ, ਗੀਤਾ ਰਾਣੀ, ਅਮਨਦੀਪ ਕੌਰ, ਮੋਨਾ, ਕਵਿਤਾ, ਸਰਬਜੀਤ ਕੌਰ, ਮਨਪ੍ਰੀਤ ਕੌਰ ਸਮੇਤ ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।