ਸੁਲਤਾਨਪੁਰ ਲੋਧੀ ਪਹੁੰਚੇ ਗਾਇਕ ਰੋਸ਼ਨ ਪ੍ਰਿੰਸ, ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

Monday, Sep 08, 2025 - 02:09 PM (IST)

ਸੁਲਤਾਨਪੁਰ ਲੋਧੀ ਪਹੁੰਚੇ ਗਾਇਕ ਰੋਸ਼ਨ ਪ੍ਰਿੰਸ, ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

ਸੁਲਤਾਨਪੁਰ ਲੋਧੀ (ਧੀਰ)-ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਗੱਲਬਾਤ ਕਰਦੇ ਹੋਏ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਭਾਵੁਕ ਹੋ ਗਏ। ਉਨ੍ਹਾਂ ਕਿਹਾ ਇਸ ਸੰਕਟ ’ਚੋਂ ਅਸੀਂ ਮਿਲ ਕੇ ਬਾਹਰ ਨਿਕਲਾਂਗੇ ਅਤੇ ਪੂਰੀ ਇੰਡਸਟਰੀ ਪੰਜਾਬ ਨਾਲ ਖੜ੍ਹੀ ਹੈ। ਜਿੰਨੀ ਵੀ ਸਾਡੇ ਕੋਲ ਮਦਦ ਹੋ ਸਕਦੀ ਹੈ, ਅਸੀਂ ਵੱਧ ਤੋਂ ਵੱਧ ਕਰਾਂਗੇ। ਮੇਰੀ ਪਿੰਡ ਦੇ ਸਰਪੰਚ ਦੇ ਨਾਲ ਗੱਲ ਹੋ ਗਈ ਹੈ, ਜਿਹੜੇ ਘਰ ਪਾਣੀ ਦੀ ਲਪੇਟ ’ਚ ਆਉਣ ਕਾਰਨ ਟੁੱਟ ਗਏ ਹਨ, ਉਨ੍ਹਾਂ ’ਚੋਂ ਜਿੰਨੀ ਸੇਵਾ ਮੈਂ ਤੇ ਮੇਰੀ ਟੀਮ ਕਰ ਸਕਦੀ ਹੈ, ਅਸੀਂ ਕਰਾਂਗੇ। ਅੱਜ ਵੀ ਅਸੀਂ ਕੁਝ ਰਾਹਤ ਸਮੱਗਰੀ ਲੈ ਕੇ ਆਏ ਹਾਂ, ਜੋ ਲੋਕਾਂ ਨੂੰ ਵੰਡੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਡੱਟ ਕੇ ਖੜ੍ਹੇ ਹਾਂ ਤੇ ਖੜ੍ਹੇ ਰਾਂਹਗੇ। ਸਾਡੇ ਪੰਜਾਬੀਆਂ ਦੇ ਹੌਂਸਲੇ ਪੂਰੇ ਬੁਲੰਦ ਹਨ, ਜੋ ਇੰਨੇ ਔਖੇ ਸਮੇਂ ਵਿਚ ਵੀ ਇਕ-ਦੂਜੇ ਦਾ ਡੱਟ ਕੇ ਸਾਥ ਦੇ ਰਹੇ ਹਨ। ਪਿਛਲੇ ਇਕ ਹਫਤੇ ’ਚ ਜਿੰਨੇ ਵੀ ਮੇਰੇ ਵੱਲੋਂ ਪ੍ਰੋਗਰਾਮ ਕੀਤੇ ਗਏ ਹਨ, ਦੀ ਸਾਰੀ ਕਮਾਈ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ’ਚ ਲਗਾ ਦਿੱਤੀ ਹੈ, ਜਿਸ ’ਚ ਮੇਰੀ ਟੀਮ ਨੇ ਵੀ ਪੂਰਾ ਸਾਥ ਦਿੱਤਾ ਹੈ।
ਇਸ ਦੌਰਾਨ ਰੌਸ਼ਨ ਪ੍ਰਿੰਸ ਵੱਲੋਂ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰ ਕੇ ਹਾਲਾਤਾਂ ਦੀ ਜਾਣਕਾਰੀ ਲਈ ਗਈ। ਉਨ੍ਹਾਂ ਸੰਤ ਸੀਚੇਵਾਲ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਜੀ ਵੱਲੋਂ ਅਸਲੀ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਦੀ ਕੋਈ ਮਿਸਾਲ ਨਹੀਂ ਹੈ।
 


author

Aarti dhillon

Content Editor

Related News