ਭਗਵਾਨ ਵਾਲਮੀਕਿ ਜੀ ਦਾ ਨਿਰਾਦਰ ਕਰਨ ਵਾਲੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਏ. ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ

Wednesday, Mar 27, 2019 - 04:37 AM (IST)

ਭਗਵਾਨ ਵਾਲਮੀਕਿ ਜੀ ਦਾ ਨਿਰਾਦਰ ਕਰਨ ਵਾਲੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਏ. ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ
ਕਪੂਰਥਲਾ (ਗੁਰਵਿੰਦਰ ਕੌਰ)-ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਦੀ ਜ਼ਿਲਾ ਕਪੂਰਥਲਾ ਇਕਾਈ ਵੱਲੋਂ ਅਲੱਗ-ਅਲੱਗ ਵਾਲਮੀਕਿ ਧਾਰਮਕ ਤੇ ਰਾਜਨੀਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਏ. ਡੀ. ਸੀ. ਰਾਹੁਲ ਚਾਬਾ ਨੂੰ ਮੰਗ-ਪੱਤਰ ਸੌਂਪਿਆ ਗਿਆ। ਮੰਗ-ਪੱਤਰ ਸੌਂਪਦੇ ਹੋਏ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ 25 ਫਰਵਰੀ ਨੂੰ ਪਿੰਡ ਕਾਊਨੀ ਥਾਣਾ ਸਾਦਕ ਜ਼ਿਲਾ ਫਰੀਦਕੋਟ ’ਚ ਭਗਵਾਨ ਵਾਲਮੀਕਿ ਮਹਾਰਾਜ ਦੇ ਮੰਦਰ ’ਚ ਲੱਗੇ ਭਗਵਾਨ ਵਾਲਮੀਕਿ ਜੀ ਦੇ ਸਰੂਪ ਤੇ ਨਿਸ਼ਾਨ ਸਾਹਿਬ ਦਾ ਨਿਰਾਦਰ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰਦੇ ਹੋਏ, ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ’ਚ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਵਾਲਮੀਕਿ-ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਕਸ਼ਮੀਰ ਸਿੰਘ, ਆਤਮਾ ਸਿੰਘ ਪੱਡਾ, ਰਾਕੇਸ਼ ਕੁਮਾਰ, ਪਰਮਜੀਤ ਨੂਰਪੁਰੀ, ਗੁਰਦੇਵ ਨੂਰਪੁਰੀ, ਜਸਪਾਲ, ਤਰਸੇਮ ਠੱਟਾ ਜ਼ਿਲਾ ਪ੍ਰਧਾਨ, ਡਾ. ਰੋਮੀ ਸਰਕਲ ਪ੍ਰਧਾਨ ਸੁਲਤਾਨਪੁਰ, ਬਾਬਾ ਇੰਦਰਜੀਤ ਜਨਰਲ ਸਕੱਤਰ ਪੰਜਾਬ, ਗੁਰਨਾਮ ਸਿੰਘ ਕਾਦੂਪੁਰ, ਸਾਬੀ ਨਡਾਲਾ, ਹਰਪ੍ਰੀਤ ਨਡਾਲਾ, ਕਸ਼ਮੀਰ, ਰਾਕੇਸ਼ ਦਾਤਾਰਪੁਰ ਆਦਿ ਹਾਜ਼ਰ ਹੋਏ।

Related News