ਪਿੰਡ ਨੂੰ ਸਾਫ-ਸੁਥਰਾ ਰੱਖਣ ’ਚ ਸਹਿਯੋਗ ਦੇਣ ਇਲਾਕਾ ਨਿਵਾਸੀ : ਕਾਲਾ

Tuesday, Mar 26, 2019 - 04:56 AM (IST)

ਪਿੰਡ ਨੂੰ ਸਾਫ-ਸੁਥਰਾ ਰੱਖਣ ’ਚ ਸਹਿਯੋਗ ਦੇਣ ਇਲਾਕਾ ਨਿਵਾਸੀ : ਕਾਲਾ
ਕਪੂਰਥਲਾ (ਹਰਜੋਤ)-ਪਿੰਡ ਮਹੇੜੂ ਵਿਖੇ ਬੱਸ ਸਟੈਂਡ ’ਤੇ ਪ੍ਰਵਾਸੀ ਭਾਰਤੀਆਂ ਤੇ ਪੰਚਾਇਤ ਦੇ ਸਹਿਯੋਗ ਨਾਲ ਬਣਾਏ ਗਏ ਪਖਾਨਿਆਂ ਦਾ ਉਦਘਾਟਨ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਕਾਲਾ ਨੇ ਕੀਤਾ। ਉਨ੍ਹਾਂ ਆਪਣੇ ਭਾਸ਼ਣ ’ਚ ਕਿਹਾ ਕੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਪ੍ਰਤੀ ਅਜਿਹੇ ਸ਼ਲਾਘਾਯੋਗ ਕਾਰਜ ਅਗਾਂਹ ਵੀ ਇੰਝ ਹੀ ਜਾਰੀ ਰਹਿਣਗੇ। ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਜਸਪਿੰਦਰ ਸਿੰਘ ਬਰਾੜ ਸ਼ਾਮਲ ਹੋਏ। ਸਰਪੰਚ ਸੁਖਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਅਜਿਹੇ ਕਾਰਜ ਸਭ ਦੇ ਸਹਿਯੋਗ ਨਾਲ ਹੀ ਸੰਭਵ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਨੂੰ ਸਾਫ ਸੁਥਰਾ ਰੱਖਣ ’ਚ ਪੂਰਾ ਸਹਿਯੋਗ ਦੇਣ। ਇਸ ਮੌਕੇ ਐੱਨ. ਆਰ. ਆਈ. ਮੋਹਣ ਸਿੰਘ ਮੱਲ੍ਹੀ, ਸੁਰਿੰਦਰਪਾਲ ਸਿੰਘ, ਲਖਵਿੰਦਰ ਸਿੰਘ ਘੁੰਮਣ (ਸਾਬਕਾ ਸਰਪੰਚ), ਸਮਾਜ ਸੇਵਕ ਤੀਰਥ ਸੰਧੂ, ਬਿੱਲਾ ਸੰਧੂ, ਬਲਸ਼ਰਨ ਸੋਹੀ, ਬਲਜੀਤ ਸਿੰਘ ਜੱਸੜ, ਪਿੰਦਾ ਜੱਸੜ, ਕਿਰਪਾਲ ਸਿੰਘ, ਸਰਵਣ ਸਿੰਘ ਮੱਲ੍ਹੀ ਵੀ ਸ਼ਾਮਲ ਸਨ।

Related News