ਸ਼ਾਹਦਿਲ ਸਲੀਮ ਦੇ ਧਾਰਮਿਕ ਸਿੰਗਲ ਟਰੈਕ ‘ਮੌਜਾਂ’ ਨੂੰ ਯੂ-ਟਿਊਬ ’ਤੇ ਦਰਸ਼ਕਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ : ਮੱਖਣ ਲੁਹਾਰ

02/16/2019 4:10:14 AM

ਕਪੂਰਥਲਾ (ਸੋਮ)– ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਗਾਇਕ ਸ਼ਾਹਦਿਲ ਸਲੀਮ ਦੇ ਧਾਰਮਿਕ ਸਿੰਗਲ ਟਰੈਕ ‘ਮੌਜਾਂ’ ਦੇ ਵੀਡੀਓ ਨੂੰ ਯੂ-ਟਿਊਬ ’ਤੇ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਮੱਖਣ ਲੁਹਾਰ ਨੇ ਦੱਸਿਆ ਕਿ ਇਸ ਸਿੰੰਗਲ ਟਰੈਕ ਨੂੰ ਕੰਪਨੀ ਅੈੱਮ. ਟਰੈਕ ਅੈਂਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਜਿਸਮ ਜੀ ਨੇ ਅਤੇ ਇਸਦਾ ਵੀਡੀਓ ਲਾਗੂ ਕੇ. ਕੁਮਾਰ ਵੱਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਧਾਰਮਿਕ ਚੈਨਲਾਂ ’ਤੇ ਵੀ ਚੱਲ ਰਿਹਾ ਹੈ।

Related News