ਸ਼ਿਵ ਮੰਦਰ ’ਚ ਮੂਰਤੀ ਸਥਾਪਨਾ ਸਮਾਗਮ ਆਯੋਜਿਤ

02/12/2019 4:59:22 AM

ਕਪੂਰਥਲਾ (ਸ਼ਰਮਾ)-ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼ੁਰੂ ਹੋਏ 5 ਦਿਨਾ ਮੂਰਤੀ ਸਥਾਪਨਾ ਸਮਾਗਮ ਅੱਜ ਮੰਦਰ ਕਮੇਟੀ ਪ੍ਰਧਾਨ ਵਿਪਨ ਕੁਮਾਰ ਪਸਰੀਚਾ ਦੀ ਅਗਵਾਈ ਅਤੇ ਪੁਜਾਰੀ ਪਰਸ ਰਾਮ ਪਾਂਡੇ ਦੁਆਰਾ ਕੀਤੀ ਪੂਜਾ ਅਰਚਨਾ ਨਾਲ ਅੱਜ ਸੰਪੰਨ ਹੋ ਗਿਆ ਹੈ। ਅੱਜ ਸਮਾਗਮ ਦੇ ਅਖਰੀਲੇ ਦਿਨ ਹਰਿਦੁਆਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਡਤਾਂ ਵੱਲੋਂ ਹਵਨ ਯੱਗ ਕੀਤਾ ਗਿਆ ਅਤੇ ਭਗਵਾਨ ਸ਼ਿਵ ਪਰਿਵਾਰ, ਰਾਮ ਪਰਿਵਾਰ, ਰਾਧਾ ਕ੍ਰਿਸ਼ਨ, ਮਾਂ ਦੁਰਗਾ ਜੀ ਅਤੇ ਭਗਵਾਨ ਹਨੂੰਮਾਨ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ। ਇਸ ਮੌਕੇ ਓਮ ਪ੍ਰਕਾਸ਼, ਡਾ. ਸੰਦੀਪ ਪਸਰੀਚਾ, ਮਾ. ਬਲਦੇਵ ਰਾਜ, ਭਵਨੀਸ਼ ਪਸਰੀਚਾ, ਨਵੀਨ ਪਸਰੀਚਾ, ਸੰਦੀਪ ਕੁਮਾਰ ਟੋਨੀ, ਸੰਜੀਵ ਕੁਮਾਰ ਜੋਸ਼ੀ, ਮਨੋਜ ਕੁਮਾਰ, ਵਰੁਣ ਪਸਰੀਚਾ, ਮੰਗੀ ਢੀਂਗਰਾ, ਰਾਹੁਲ ਸਚਦੇਵ, ਸ਼ਿਵ ਚੋਪਡ਼ਾ, ਅਰੁਣ ਮਨਚੰਦਾ, ਰਾਹੁਲ ਨਰੂਲਾ, ਚੰਦਨ ਅਰੋਡ਼ਾ, ਰੋਹਿਤ ਅਰੋਡ਼ਾ, ਲਵਲੀਸ਼ ਅਰੋਡ਼ਾ, ਸੰਦੀਪ ਕੁਮਾਰ ਮਿੱਠੂ ਤੇ ਸੰਗਤਾਂ ਹਾਜ਼ਰ ਸਨ।

Related News