ਸਰਕਾਰੀ ਐਲੀਮੈਂਟਰੀ ਸਕੂਲ ’ਚ ਹੋਈ ਮੀਟਿੰਗ

01/21/2019 10:37:32 AM

ਕਪੂਰਥਲਾ (ਸ਼ਰਮਾ)-ਪਿੰਡ ਮਾਡਲ ਟਾਊਨ ਦੀ ਨਵੀਂ ਬਣੀ ਪੰਚਾਇਤ ਤੇ ਪਿੰਡ ਵਾਸੀਆਂ ਦੀ ਸਰਕਾਰੀ ਐਲੀਮੈਂਟਰੀ ਸਕੂਲ, ਮਾਡਲ ਟਾਊਨ ਵਿਖੇ ਸਰਪੰਚ ਸੰਤੋਸ਼ ਕੁਮਾਰੀ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ’ਚ ਸ. ਪ੍ਰਾ. ਸਕੂਲ ਮਾਡਲ ਟਾਊਨ ਦੇ ਅਧਿਆਪਕਾਂ ਨਾਲ ਸਕੂਲ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬਲਜੀਤ ਸਿੰਘ (ਸਹਾਇਕ ਜ਼ਿਲਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਕਪੂਰਥਲਾ) ਵਲੋਂ ਸਮਾਰਟ ਸਕੂਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਕੂਲ ਸਟਾਫ ਤੇ ਪਿੰਡ ਦੀ ਪੰਚਾਇਤ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਮਦਦ ਦੇਣ ਲਈ ਤਤਪਰ ਰਹਿਣਗੇ। ਬਲਜੀਤ ਸਿੰਘ ਅਤੇ ਸਮੂਹ ਸਟਾਫ ਵਲੋਂ ਪੰਚਾਇਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਦਰਦੀ ਸਾਬਕਾ ਸਰਪੰਚ ਮਾਡਲ ਟਾਊਨ, ਬਲਜੀਤ ਸਿੰਘ, ਦਲਜੀਤ ਸਿੰਘ ਸੀ. ਐੱਚ. ਟੀ., ਪਰਮੋਦ ਕੁਮਾਰ ਸ਼ਰਮਾ, ਮੇਜਰ ਬਲਜੀਤ ਸਿੰਘ ਕੁਹਾਡ਼, ਪਰਮਿੰਦਰ ਸਿੰਘ ਕੁਹਾਡ਼ ਪ੍ਰਧਾਨ ਗੁਰਦੁਆਰਾ ਕਮੇਟੀ, ਸੁੱਖਜਿੰਦਰ ਕੌਰ, ਸੁਰਜੀਤ ਕੁਮਾਰ, ਜੇਮਸ ਮੱਟੂ , ਰਾਜ ਰਾਣੀ, ਜ਼ੋਰਾਵਰ ਸਿੰਘ ਪੰਨੂ, ਸਤਬੀਰ ਸਿੰਘ ਭੁੱਲਰ, ਸੁੱਖਜੀਤ ਕੌਰ, ਜਸਵਿੰਦਰ ਸਿੰਘ ਘੁੰਮਣ, ਬਾਬਾ ਜਸਪਾਲ ਸਿੰਘ, ਤੇ ਹੋਰ ਹਾਜ਼ਰ ਸਨ।

Related News