ਜ਼ਿਲੇ ’ਚ ਛੋਟੇ ਕਿਸਾਨਾਂ ਦਾ 2 ਲੱਖ ਤਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਸਮਾਗਮ 22 ਨੂੰ

01/20/2019 12:54:21 PM

ਕਪੂਰਥਲਾ (ਗੁਰਵਿੰਦਰ ਕੌਰ/ਜ. ਬ.)-ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਦੁਆਬੇ ਅੰਦਰ 22 ਜਨਵਰੀ ਨੂੰ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਤਹਿਤ ਕਪੂਰਥਲਾ ਜ਼ਿਲੇ ਅੰਦਰ ਸਮਾਗਮ 22 ਜਨਵਰੀ ਨੂੰ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਕਪੂਰਥਲਾ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਉਹ 746 ਲਾਭਪਾਤਰੀਆਂ ਨੂੰ 6,96,89,566 ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਤਕਸੀਮ ਕਰਨਗੇ। ਉਨ੍ਹਾਂ ਦੱਸਿਆ ਕਿ ਹਲਕਾ ਫਗਵਾਡ਼ਾ ਵਿਖੇ ਪੀ. ਡਬਲਿਊ. ਡੀ. ਆਡੀਟੋਰੀਅਮ ਫਗਵਾਡ਼ਾ ਵਿਖੇ ਹੋ ਰਹੇ ਸਮਾਗਮ ’ਚ ਵਧੀਕ ਡਿਪਟੀ ਕਮਿਸ਼ਨਰ ਫਗਵਾਡ਼ਾ ਬਬੀਤਾ ਕਲੇਰ 239 ਲਾਭਪਾਤਰੀਆਂ ਨੂੰ 1,38,44,691 ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡਣਗੇ। ਇਸੇ ਤਰ੍ਹਾਂ ਹਲਕਾ ਸੁਲਤਾਨਪੁਰ ਲੋਧੀ ’ਚ ਇੰਪੀਰੀਅਲ ਕੈਸਲ ਵਿਖੇ ਕਰਵਾਏ ਜਾ ਰਹੇ ਸਮਾਗਮ ’ਚ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ 735 ਲਾਭਪਾਤਰੀਆਂ ਨੂੰ 6,77,75,989 ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਤਕਸੀਮ ਕਰਨਗੇ। ਉਨ੍ਹਾਂ ਦੱਸਿਆ ਕਿ ਹਲਕਾ ਭੁਲੱਥ ਵਿਖੇ ਸੋਢੀ ਪੈਲੇਸ ਵਿਖੇ ਹੋਣ ਵਾਲੇ ਸਮਾਗਮ ’ਚ ਵਿਧਾਇਕ ਰਮਨਜੀਤ ਸਿੰਘ ਸਿੱਕੀ 349 ਲਾਭਪਾਤਰੀਆਂ ਨੂੰ 2,81,37,073 ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟਾਂ ਦੀ ਵੰਡ ਕਰਨਗੇ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਲਾਭਪਾਤਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਅਤੇ ਹੋਰ ਲੋਡ਼ੀਂਦੇ ਪ੍ਰਬੰਧ ਕਰਨ ਲਈ ਏ. ਆਰ. ਫਗਵਾਡ਼ਾ ਦੀਨ ਦਿਆਲ ਸ਼ਰਮਾ, ਏ. ਆਰ. ਸੁਲਤਾਨਪੁਰ ਲੋਧੀ ਸੁਸ਼ੀਲ ਜੋਸ਼ੀ, ਏ. ਆਰ. ਕਪੂਰਥਲਾ ਮਲਕੀਤ ਰਾਮ, ਏ. ਆਰ. ਭੁਲੱਥ ਮੈਡਮ ਨਵਨੀਤ ਕੌਰ ਤੇ ਜ਼ਿਲਾ ਮੈਨੇਜਰ ਸਹਿਕਾਰੀ ਕੇਂਦਰੀ ਬੈਂਕ ਕਪੂਰਥਲਾ ਗੁਰਬਖਸ਼ ਕੌਰ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।

Related News