ਕਪੂਰਥਲਾ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ, 15 ਥਾਣਾ ਖੇਤਰਾਂ ਦੀ ਪੁਲਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ

Sunday, Mar 19, 2023 - 03:10 PM (IST)

ਕਪੂਰਥਲਾ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ, 15 ਥਾਣਾ ਖੇਤਰਾਂ ਦੀ ਪੁਲਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ

ਕਪੂਰਥਲਾ (ਭੂਸ਼ਣ/ਮਹਾਜਨ)-ਸ਼ਨੀਵਾਰ ਨੂੰ ਪੰਜਾਬ ਪੁਲਸ ਵੱਲੋਂ ਸੂਬੇ ਭਰ ’ਚ ਜਾਰੀ ਕੀਤੇ ਗਏ ਹਾਈ ਅਲਰਟ ਨੂੰ ਵੇਖਦੇ ਹੋਏ ਕਪੂਰਥਲਾ ਪੁਲਸ ਨੇ ਪੂਰੇ ਜ਼ਿਲ੍ਹੇ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ, ਜਿਸ ਦੇ ਤਹਿਤ ਜਿੱਥੇ ਜ਼ਿਲ੍ਹੇ ਦੇ ਸਾਰੇ 15 ਖੇਤਰਾਂ ਦੀ ਪੁਲਸ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਾਇਨਾਤ ਕੀਤਾ ਗਿਆ ਹੈ ਉਥੇ ਹੀ ਜ਼ਿਲ੍ਹੇ ਦੇ ਪ੍ਰਮੁੱਖ ਸੰਵੇਦਨਸ਼ੀਲ ਥਾਵਾ ’ਤੇ ਪੁਲਸ ਨੇ ਵੱਡੇ ਪੱਧਰ ’ਤੇ ਨਾਕਾਬੰਦੀ ਕਰਕੇ ਵੱਡੀ ਗਿਣਤੀ ’ਚ ਵਾਹਨਾਂ ਦੀ ਤਲਾਸ਼ੀ ਲਈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਪੁਲਸ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਹੈ, ਜਿਸ ਦੇ ਤਹਿਤ ਪੰਜਾਬ ਭਰ ’ਚ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਦੇ ਹੁਕਮਾਂ ’ਤੇ ਕਪੂਰਥਲਾ ਪੁਲਸ ਨੇ ਜ਼ਿਲ੍ਹੇ ਦੇ ਸਾਰੇ 15 ਥਾਣਾ ਖੇਤਰਾਂ ’ਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਰਾਸ਼ਟਰੀ ਰਾਜ ਮਾਰਗਾਂ ਅਤੇ ਪ੍ਰਮੁੱਖ ਹਾਈਵੇਜ਼ ’ਤੇ ਪੁਲਸ ਟੀਮਾਂ ਨੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਵੱਡੇ ਪੱਧਰ ’ਤੇ ਚੈਕਿੰਗ ਕੀਤੀ ਅਤੇ ਵਾਹਨ ਸਵਾਰਾਂ ਦੇ ਨਾਂ ਤੇ ਪਤੇ ਨੋਟ ਕੀਤੇ ਗਏ।

ਇਹ ਵੀ ਪੜ੍ਹੋ :ਬਾਕੀ ਸਰਕਾਰਾਂ ਜੋ ਕੰਮ ਆਖਰੀ ਸਾਲ ’ਚ ਕਰਦੀਆਂ ਸਨ, ਅਸੀਂ ਪਹਿਲੇ ਸਾਲ ’ਚ ਕੀਤਾ: ਭਗਵੰਤ ਮਾਨ

PunjabKesari

ਡੀ. ਐੱਸ. ਪੀ. ਸਬ-ਡਿਵੀਜ਼ਨ ਮਨਿੰਦਰਪਾਲ ਸਿੰਘ ਨੇ ਕਪੂਰਥਲਾ ਸਬ-ਡਿਵੀਜ਼ਨ ਦੇ ਤਿੰਨਾਂ ਥਾਣਾ ਖੇਤਰਾਂ ਥਾਣਾ ਸਿਟੀ, ਥਾਣਾ ਸਦਰ ਅਤੇ ਥਾਣਾ ਕੋਤਵਾਲੀ ਦੀਆਂ ਪੁਲਸ ਟੀਮਾਂ ਨੂੰ ਨਾਲ ਲੈ ਕੇ ਮਾਲ ਰੋਡ, ਸੈਨਿਕ ਸਕੂਲ ਖੇਤਰ, ਫੱਤੂਢੀਂਗਾ ਚੁੰਗੀ, ਜਲੰਧਰ ਰੋਡ ਅਤੇ ਕਈ ਪ੍ਰਮੁੱਖ ਸੰਵੇਦਨਸ਼ੀਲ ਥਾਵਾਂ ’ਤੇ ਕਈ ਘੰਟਿਆਂ ਤੱਕ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਨਜ਼ਰ ਰੱਖੀ ਗਈ। ਇਸ ਮੌਕੇ ਡੀ. ਐੱਸ. ਪੀ. ਮਨਿੰਦਰਪਾਲ ਸਿੰਘ ਦੇ ਨਾਲ ਐੱਸ. ਐੱਚ. ਓ. ਸਿਟੀ ਕ੍ਰਿਪਾਲ ਸਿੰਘ, ਐੱਸ. ਐੱਚ. ਓ. ਕੋਤਵਾਲੀ ਹਰਜੀਤ ਸਿੰਘ, ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੋਨਮਦੀਪ ਕੌਰ ਅਤੇ ਪੀ. ਸੀ. ਆਰ ਇੰਚਾਰਜ ਦਰਸ਼ਨ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News