ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ
Monday, Mar 15, 2021 - 10:26 AM (IST)
ਨਵੀਂ ਦਿੱਲੀ/ਕਪੂਰਥਲਾ (ਏ. ਐੱਨ. ਆਈ.)- ਪੰਜਾਬ ਦੇ ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ ਦੇ ਦੋਸ਼ ਲੱਗੇ ਹਨ। ਇਸ ਮਾਮਲੇ ’ਚ ਕਈ ਜਾਂਚ ਏਜੰਸੀਆਂ ਦੇ ਸ਼ਾਮਲ ਹੋਣ ਕਾਰਨ ਫੌਜ ਨੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ ਆਰਮੀ ਹੈੱਡ ਕੁਆਟਰ ਦੇ ਧਿਆਨ ’ਚ ਇਹ ਮਾਮਲਾ ਉਦੋਂ ਆਇਆ ਜਦੋਂ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਕਿ ਜੂਨੀਅਰ ਅਧਿਕਾਰੀ ਭਰਤੀ ’ਚ ਘਪਲੇਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
ਇਸ ਤੋਂ ਬਾਅਦ ਜਾਂਚ ’ਚ ਪਤਾ ਲੱਗਾ ਕਿ ਫੌਜ ਦੇ ਕਈ ਲੋਕ ਅਤੇ ਹੋਰ ਬਾਹਰੀ ਲੋਕ ਇਸ ਮਾਮਲੇ ’ਚ ਸ਼ਾਮਲ ਹਨ। ਮਿਲਟਰੀ ਇੰਟੈਲੀਜੈਂਸ ਨੇ ਸ਼ੁਰੂਆਤੀ ਜਾਂਚ ’ਚ ਪਾਇਆ ਕਿ ਇਸ ਘਪਲੇਬਾਜ਼ੀ ’ਚ ਫੌਜ ਦੇ 2 ਮੌਜੂਦਾ ਅਧਿਕਾਰੀ ਸ਼ਾਮਲ ਹਨ। ਪੰਜਾਬ ’ਚ ਸਰਵਿਸ ਸਿਲੈਕਸ਼ਨ ਸੈਂਟਰਾਂ ਵੱਲੋਂ ਕੁਝ ਸਮਾਂ ਪਹਿਲਾਂ ਸਰਵਿਸ ਸਿਲੈਕਸ਼ਨ ਸੈਂਟਰ ਬੋਰਡ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ। ਫੌਜ ਦੀਆਂ ਤਿੰਨਾਂ ਸੇਵਾਵਾਂ ’ਚ ਅਫ਼ਸਰ ਅਹੁਦਿਆਂ ਲਈ ਜਿਹੜੇ ਲੋਕ ਅਪਲਾਈ ਕਰਦੇ ਹਨ, ਉਨ੍ਹਾਂ ਦੀ ਪ੍ਰੀਖਿਆ ਸਰਵਿਸ ਸਿਲੈਕਸ਼ਨ ਸੈਂਟਰਾਂ ’ਤੇ ਸਰਵਿਸ ਸਿਲੈਕਸ਼ਨ ਵੱਲੋਂ ਆਯੋਜਿਤ ਕਰਾਈ ਜਾਂਦੀ ਹੈ।
ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਆਰਮੀ ਦੀ ਇੰਟੈਲੀਜੈਂਸ ਏਜੰਸੀ ਦੀ ਮੁਸਤੈਦੀ ਨਾਲ ਘਪਲੇਬਾਜ਼ੀ ਫੜੀ ਗਈ। ਭਾਰਤੀ ਫੌਜ ਭਰਤੀ ਪ੍ਰਕਿਰਿਆ ’ਚ ਭ੍ਰਿਸ਼ਟਾਚਾਰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਵੀ ਕਮਾਂਡਰਾਂ ਨੂੰ ਸਾਵਧਾਨ ਕਰ ਚੁੱਕੇ ਹਨ ਕਿ ਵਿੱਤੀ ਘਪਲੇਬਾਜ਼ੀ ਅਤੇ ਨੈਤਿਕ ਕੀਮਤਾਂ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼