ਜ਼ਰੂਰੀ ਖ਼ਬਰ : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ 'ਸ਼ਿਵ ਭਗਤਾਂ' ਲਈ ਜਾਰੀ ਹੋਈ ਐਡਵਾਇਜ਼ਰੀ

Friday, Jul 09, 2021 - 01:36 PM (IST)

ਜ਼ਰੂਰੀ ਖ਼ਬਰ : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ 'ਸ਼ਿਵ ਭਗਤਾਂ' ਲਈ ਜਾਰੀ ਹੋਈ ਐਡਵਾਇਜ਼ਰੀ

ਚੰਡੀਗੜ੍ਹ (ਸੁਸ਼ੀਲ) : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ ਚੰਡੀਗੜ੍ਹ ਦੇ ਸ਼ਿਵ ਭਗਤਾਂ ਲਈ ਵੀਰਵਾਰ ਨੂੰ ਚੰਡੀਗੜ੍ਹ ਪੁਲਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਸ਼ਿਵ ਭਗਤ ਕਾਂਵੜ ਲੈਣ ਹਰਿਦੁਆਰ ਨਾ ਜਾਣ। ਪੁਲਸ ਨੇ ਦੱਸਿਆ ਕਿ ਉੱਤਰਾਖੰਡ ਵਿਚ ਕਾਂਵੜ ਲੈਣ ਲਈ ਜਾਣ ’ਤੇ ਰੋਕ ਲਾਈ ਗਈ ਹੈ। ਜੇਕਰ ਤੁਸੀ ਉੱਥੇ ਜਾਂਦੇ ਹੋ ਤਾਂ ਤੁਹਾਡੇ ’ਤੇ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ

ਐਡਵਾਇਜ਼ਰੀ ਮੁਤਾਬਕ ਕੋਰੋਨਾ ਦੀ ਤੀਜੀ ਲਹਿਰ ਆਉਣ ਦੇ ਖ਼ਦਸ਼ੇ ਕਾਰਨ ਕਾਂਵੜ ਯਾਤਰਾ ’ਤੇ ਰੋਕ ਲਾਈ ਜਾ ਰਹੀ ਹੈ। ਚੰਡੀਗੜ੍ਹ ਪੁਲਸ ਵੱਲੋਂ ਇਸ ਨੂੰ ਵੇਖਦਿਆਂ ਅਤੇ ਉੱਤਰਾਖੰਡ ਅਥਾਰਟੀ ਦੀ ਰੋਕ ਕਾਰਨ ਇਹ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਵੀ ਕੋਰੋਨਾ ਇਨਫੈਕਸ਼ਨ ਕਾਰਨ ਕਾਂਵੜ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਅੱਤਵਾਦੀ ਹਮਲੇ' ਦੀ ਸੰਭਾਵਨਾ, ਖ਼ੁਫੀਆ ਏਜੰਸੀਆਂ ਨੇ ਪੁਲਸ ਨੂੰ ਕੀਤਾ ਅਲਰਟ

ਇਸ ਵਾਰ ਲੋਕਾਂ ਨੂੰ ਕਾਂਵੜ ਯਾਤਰਾ ਦੀ ਉਮੀਦ ਸੀ ਪਰ ਡੈਲਟਾ ਪਲੱਸ ਵਾਇਰਸ ਦੀ ਇਨਫੈਕਸ਼ਨ ਦੇ ਡਰ ਕਾਰਨ ਇਸ ਸਾਲ ਵੀ ਇਹ ਯਾਤਰਾ ਮੁਲਤਵੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਟਵਿੱਟਰ ਏਜੰਡੇ 'ਤੇ ਹੁਣ 'ਮਨੀਸ਼ ਤਿਵਾੜੀ' ਦਾ ਤਿੱਖਾ ਹਮਲਾ, ਜਾਣੋ ਕੀ ਬੋਲੇ

ਜ਼ਿਕਰਯੋਗ ਹੈ ਕਿ ਹਰ ਸਾਲ ਸਾਉਣ ਮਹੀਨੇ 'ਚ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਦੇ ਸ਼ਿਵ ਭਗਤ ਕਾਂਵੜ ਵਿਖੇ ਗੰਗਾ ਜਲ ਲੈਣ ਲਈ ਹਰਿਦੁਆਰ ਜਾਂਦੇ ਹਨ। ਪਿਛਲੇ ਕੁੱਝ ਸਾਲਾਂ 'ਚ ਪੈਦਲ ਕਾਂਵੜ ਦੇ ਨਾਲ-ਨਾਲ ਡਾਕ ਕਾਂਵੜ ਦਾ ਰਿਵਾਜ ਵੀ ਚੱਲ ਪਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News