ਪੰਜ ਤੱਤਾਂ ''ਚ ਵਿਲੀਨ ਹੋਏ ਕੇ.ਪੀ.ਐੱਸ ਗਿੱਲ, ਪੁੱਤਰ ਨੇ ਦਿੱਤੀ ਮੁੱਖ ਅਗਨੀ

05/29/2017 6:36:46 AM

ਨਵੀਂ ਦਿੱਲੀ/ਚੰਡੀਗੜ੍ਹ— ਪੰਜਾਬ ''ਚੋਂ ਅੱਤਵਾਦੀਆਂ ਦਾ ਖਾਤਮਾ ਕਰਨ ਵਾਲੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੰਵਰਪਾਲ ਸਿੰਘ ਗਿੱਲ (ਕੇ. ਪੀ. ਐੱਸ. ਗਿੱਲ) ਦਾ ਐਤਵਾਰ ਸ਼ਾਮ ਨੂੰ ਦਿੱਲੀ ਦੀ ਲੋਧੀ ਰੋਡ ''ਤੇ ਸਥਿਤ ਸ਼ਮਸ਼ਾਨਘਾਟ ''ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰ ਨੇ ਕੇ. ਪੀ. ਐੱਸ. ਨੂੰ ਅੰਤਿਮ ਵਿਦਾਈ ਦਿੰਦੇ ਹੋਏ ਮੁੱਖ ਅਗਨੀ ਦਿੱਤੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕੇ. ਪੀ. ਐੱਸ. ਗਿੱਲ ਦਾ ਦਿੱਲੀ ਵਿਖੇ ਸਰ ਗੰਗਾਰਾਮ ਹਸਪਤਾਲ ''ਚ ਦੇਹਾਂਤ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਤੋਂ ਕੇ. ਪੀ. ਐੱਸ. ਗਿੱਲ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਪੁੱਜਣਾ ਸੀ, ਜਿਸ ਕਰਕੇ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਨਾ ਹੋ ਸਕਿਆ। ਗਿੱਲ ਆਪਣੇ ਪਿੱਛੇ ਪਤਨੀ ਹਰਮਿੰਦਰ ਕੌਰ ਗਿੱਲ, ਇਕ ਬੇਟਾ ਅਤੇ ਇਕ ਬੇਟੀ ਛੱਡ ਗਏ ਹਨ। ਕੇ.ਪੀ.ਐੱਸ. ਗਿੱਲ ਦੀਆਂ ਅੰਤਿਮ ਰਸਮਾਂ ਦੌਰਾਨ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਵੀ ਇਥੇ ਪੁੱਜ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਓ. ਐੱਸ. ਡੀ. ਕਰਨਪਾਲ ਸੇਖੋਂ ਨੇ ਕੇ. ਪੀ. ਐੱਸ. ਗਿੱਲ ਦੀਆਂ ਅੰਤਿਮ ਰਸਮਾਂ ''ਚ ਪਹੁੰਚ ਕੇ ਫੁੱਲਾਂ ਦੀ ਮਾਲਾ ਭੇਟ ਕੀਤੀ। ਅੰਤਿਮ ਸੰਸਕਾਰ ਮੌਕੇ ਕਈ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਸਨ।


Related News