ਕੰਵਰ ਗਰੇਵਾਲ ਦੀ ਲੋਕਾਂ ਨੂੰ ਖ਼ਾਸ ਅਪੀਲ, ਕਿਹਾ 'ਇਹ ਸਮਾਂ ਹੈ ਕਿਸਾਨੀ ਘੋਲ ਨੂੰ ਦੁੱਗਣਾ ਕਰਨ ਦਾ'

01/31/2021 1:53:21 PM

ਚੰਡੀਗੜ੍ਹ (ਬਿਊਰੋ) — ਦੇਸ਼ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ’ਤੇ ਬੈਠ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਇਨ੍ਹਾਂ ਕਿਸਾਨਾਂ ਦੀ ਸੁਣਵਾਈ ਕਰਨ ਦੀ ਬਜਾਏ ਕਿਸਾਨਾਂ ਨੂੰ ਸਰਹੱਦਾਂ ਤੋਂ ਖਦੇੜਨ ’ਚ ਲੱਗੀ ਹੋਈ ਹੈ। ਇਸ ਕਰਕੇ ਸ਼ਰਾਰਤੀ ਲੋਕਾਂ ਵਲੋਂ ਕਿਸਾਨੀ ਮੋਰਚਿਆਂ ’ਤੇ ਹਮਲੇ ਹੋ ਰਹੇ ਹਨ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਗਾਇਕ ਕੰਵਰ ਗਰੇਵਲ ਜੋ ਕਿ ਕਿਸਾਨੀ ਮੋਰਚੇ ’ਚ ਪਹਿਲੇ ਦਿਨ ਤੋਂ ਹੀ ਨਾਲ ਖੜ੍ਹੇ ਹਨ। ਉਨ੍ਹਾਂ ਨੇ ਹਾਲ ਹੀ ’ਚ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ’ਚ ਉਹ ਕਿਸਾਨੀ ਅੰਦੋਲਨ ਨੂੰ ਦੁੱਗਣਾ ਕਰਨ ਦੀ ਅਪੀਲ ਕਰ ਰਹੇ ਹਨ। ਇਸ ਤੋਂ ਇਲਾਵਾ ਕੰਵਰ ਗਰੇਵਾਲ ਵੀਡੀਓ ’ਚ ਕਿਸਾਨੀ ਅੰਦੋਲਨ ’ਚ ਡਟੇ ਰੋਟੀਆਂ ਬਣਾਉਣ ਦੀ ਸੇਵਾ ਵੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਇਹ ਸਮਾਂ ਹੈ ਇਕੱਠੇ ਹੋ ਕੇ ਖੜ੍ਹੇ ਹੋਣ ਦਾ, ਕਿਸਾਨੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵਧ ਚੜ੍ਹ ਕੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਵੋ। ਦੱਸ ਦਈਏ ਕਿ ਕੰਵਰ ਗਰੇਵਾਲ ਵਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ’ਤੇ ਲੋਕ ‘ ਕਿਸਾਨ ਮਜ਼ਦੂਰ ਏਕਤਾ’ ਦੇ ਨਾਅਰੇ ਲਾ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Kanwar Grewal (@kanwar_grewal_official)

ਸਿੱਧੂ ਮੂਸੇ ਵਾਲਾ ਨੇ ਲੋਕਾਂ ਨੂੰ ਕੀਤੀ ਅਪੀਲ
ਸਿੱਧੂ ਮੂਸੇ ਵਾਲਾ ਨੇ ਕਿਹਾ ਜੋ ਵੀ ਹੋ ਗਿਆ ਉਸ ਨੂੰ ਭੁੱਲ ਕੇ ਨਾਕਾਰਾਤਮਕਤਾ ਦੀ ਥਾਂ ਪੌਜੀਟਿਵਿਟੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨ੍ਹਾਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਅਸੀਂ ਉਨ੍ਹਾਂ ਹੀ ਇਕੱਠੇ ਹੋ ਕੇ ਉੱਠਾਂਗੇ। ਉਨ੍ਹਾਂ ਲੋਕਾਂ ਨੂੰ ਇਕੱਠੇ ਹੋਕੇ ਚੱਲਣ ਦੀ ਅਪੀਲ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਨੈਗਟੀਵਿਟੀ ਫੈਲਾਉਣ ਤੋਂ ਕਿਨਾਰਾ ਕਰਨ ਲਈ ਕਿਹਾ। ਸਿੱਧੂ ਮੂਸੇ ਵਾਲਾ ਨੇ ਕਿਹਾ ਇਕ-ਦੂਜੇ 'ਤੇ ਇਲਜ਼ਾਮ ਲਾਉਣਾ ਛੱਡ ਕੇ ਆਪਣੇ ਅਸਲੀ ਮੰਤਵ 'ਤੇ ਆਈਏ। ਸਿੱਧੂ ਮੂਸੇ ਵਾਲਾ ਨੇ ਕਿਹਾ ਸਬਰ ਤੋਂ ਕੰਮ ਲਈਏ, ਸ਼ਾਂਤੀ ਨਾਲ ਹਰ ਕਦਮ ਚੁੱਕੀਏ। ਅਸੀਂ ਵੀ ਉੱਥੇ ਪਹੁੰਚਾਂਗੇ ਤੇ ਤੁਸੀਂ ਵੀ ਵਧ ਚੜ੍ਹ ਕੇ ਅੰਦੋਲਨ 'ਚ ਪਹੁੰਚੋ। ਹੁਣ ਅਸਲੀ ਟਾਇਮ ਆਇਆ ਹੈ ਸਾਨੂੰ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ ਤੇ ਅੰਦੋਲਨ 'ਤੇ ਬੈਠਿਆਂ ਦਾ ਹੌਸਲਾ ਬਣੀਏ।' ਸਿੱਧੂ ਮੂਸੇ ਵਾਲਾ ਨੇ ਘੱਟ ਗਿਣਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰਾਂ ਅਕਸਰ ਇਸ ਤਰ੍ਹਾਂ ਕਰਦੀਆਂ ਨੇ ਤੇ ਅਸੀਂ ਆਪਣੇ ਹੌਸਲੇ ਨਾਲ ਡਟੇ ਰਹਾਂਗੇ। ਉਨ੍ਹਾਂ ਕਿਹਾ ਵਖਰੇਵੇਂ ਭੁੱਲੋ, ਗਲਤੀ ਹਰ ਇਕ ਤੋਂ ਹੁੰਦੀ ਹੈ ਤੇ ਹੁਣ ਸਮਾਂ ਹੈ ਇਕੱਠੇ ਹੋਣ ਦਾ।

 
 
 
 
 
 
 
 
 
 
 
 
 
 
 
 

A post shared by Kanwar Grewal (@kanwar_grewal_official)

ਰੁਪਿੰਦਰ ਹਾਂਡਾ ਨੇ ਲਿਖਿਆ - ਸਾਨੂੰ ਚਾਹ ਬਣਾ ਕੇ ਪਿਆਉਣ ਵਾਲੇ ਕੀ ਅੱਤਵਾਦੀ ਹਨ?
ਦਿਲੋਂ ਦੁਖੀ ਹਾਂ ਅੱਜ ਮੇਰੇ ਸਾਰੇ ਆਪਣਿਆਂ ਲਈ ਜੋ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸੀ। ਅਸੀਂ ਸਭ ਇਕ ਪਰਿਵਾਰ ਬਣ ਗਏ ਸੀ। ਸਾਡੀ ਤਾਕਤ ਆਪਸੀ ਭਾਈਚਾਰਾ ਸੀ ਤੇ ਉਹ ਬਣਾ ਕੇ ਰੱਖੀਏ। ਅਸਲ ਸੰਘਰਸ਼ ਹੁਣ ਸ਼ੁਰੂ ਹੋਇਆ, ਏਕਾ ਬਣਾ ਕੇ ਰੱਖੀਏ। ਵਾਹਿਗੁਰੂ ਮਿਹਰ ਕਰੇ ਇਹ ਸੰਘਰਸ਼ ਜਾਰੀ ਰਹੇ ਕਿਉਂਕਿ ਸਾਡੇ ਪੰਜਾਬੀਆਂ ਦੀ ਇੱਜ਼ਤ ਨਾਲ ਖੇਡਿਆ ਗਿਆ ਅਸੀਂ ਉਸ ਨੂੰ ਤਾਰ-ਤਾਰ ਨਹੀਂ ਹੋਣ ਦੇਣਾ। ਦੁਨੀਆਂ ਨੂੰ ਦਿਖਾ ਦੇਈਏ ਕੀ ਇਹ ਕੌਮ ਸਭ ਦਾ ਸਤਿਕਾਰ ਕਰਦੀ। ਅਸੀਂ ਬਾਬੇ ਨਾਨਕ ਦੇ ਫਲਸਫੇ 'ਤੇ ਚਲਣ ਵਾਲੀ ਕੌਮ ਹੈ।

 
 
 
 
 
 
 
 
 
 
 
 
 
 
 
 

A post shared by Kanwar Grewal (@kanwar_grewal_official)

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ 28 ਨਵੰਬਰ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।  ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਰਕਾਰ ਨੇ ਡੇਢ-ਦੋ ਸਾਲ ਤੱਕ ਕਾਨੂੰਨ ਲਾਗੂ ਕਰਨ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ ਪਰ ਕਿਸਾਨਾਂ ਨੇ ਇਸ ਨੂੰ ਨਾਕਾਰ ਦਿੱਤਾ। ਹੁਣ ਤੱਕ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ।


ਨੋਟ - ਕਿਸਾਨ ਅੰਦੋਲਨ ਸਬੰਧੀ ਕੰਵਰ ਗਰੇਵਾਲ ਦੀ ਇਸ ਵੀਡੀਓ ’ਤੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News