ਕਾਨੂੰਨਗੋ ਪਟਵਾਰ ਯੂਨੀਅਨ ਦੀ ਮੀਟਿੰਗ ਰੱਦ, ਸਾਰਿਆਂ ਨੇ ਛੱਡਿਆ ਫਾਲਤੂ ਸਰਕਲਾਂ ਦਾ ਚਾਰਜ
Friday, Sep 01, 2023 - 06:22 PM (IST)
ਲੁਧਿਆਣਾ (ਪੰਕਜ) : ਪਟਿਆਲਾ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਖ਼ਿਲਾਫ 1 ਸਤੰਬਰ ਤੋਂ ਪੰਜਾਬ ’ਚ ਕਲਮਛੋੜ ਹੜਤਾਲ ਦਾ ਐਲਾਨ ਕਰਨ ਵਾਲੀ ਪੰਜਾਬ ਕਾਨੂੰਨਗੋ ਯੂਨੀਅਨ ਅਤੇ ਦੀ ਰੈਵੇਨਿਊ ਪਟਵਾਰ ਯੂਨੀਅਨ ਦੀ 31 ਅਗਸਤ ਨੂੰ ਮੁੱਖ ਸਕੱਤਰ ਨਾਲ ਤੈਅ ਮੀਟਿੰਗ ਦੇ ਰੱਦ ਹੋਣ ਤੋਂ ਬਾਅਦ ਹਾਲਾਤ ਹੋਰ ਵੀ ਗੁੰਝਲਦਾਰ ਹੁੰਦੇ ਨਜ਼ਰ ਆ ਰਹੇ ਹਨ। ਮੀਟਿੰਗ ਦੇ ਰੱਦ ਹੋਣ ਤੋਂ ਨਾਖੁਸ਼ ਯੂਨੀਅਨ ਨੇ ਫਾਲਤੂ ਸਰਕਲਾਂ ਦਾ ਕੰਮ ਛੱਡਣ ਦਾ ਫੈਸਲਾ ਕੀਤਾ ਹੈ, ਜਿਸ ਦਾ ਖਮਿਆਜ਼ਾ ਸੂਬੇ ਦੀ ਆਮ ਜਨਤਾ ਨੂੰ ਹੀ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ : ਤੜਕੇ 5 ਵਜੇ ਵਾਪਰਿਆ ਵੱਡਾ ਹਾਦਸਾ, ਨਕੋਦਰ ਮੱਥਾ ਟੇਕਣ ਜਾ ਰਹੇ ਚਾਰ ਲੋਕਾਂ ਦੀ ਥਾਈਂ ਮੌਤ
ਵਿਜੀਲੈਂਸ ਦੀ ਕਾਰਵਾਈ ਖ਼ਿਲਾਫ ਯੂਨੀਅਨ ਵੱਲੋਂ ਕੀਤੀ ਹੜਤਾਲ ਦੇ ਐਲਾਨ ’ਤੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ’ਚ ‘ਐਸਮਾ’ ਲਾਗੂ ਕਰਨ ਅਤੇ ਰੈਵੇਨਿਊ ਮੁਲਾਜ਼ਮਾਂ ਨੂੰ ਸਖ਼ਤ ਚਿਤਾਵਨੀ ਦੇਣ ਤੋਂ ਬਾਅਦ ਕਾਨੂੰਨਗੋ ਅਤੇ ਪਟਵਾਰ ਯੂਨੀਅਨ ਮੁੱਖ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਸੀ ਪਰ ਵੀਰਵਾਰ ਨੂੰ ਚੰਡੀਗੜ੍ਹ ’ਚ ਮੀਟਿੰਗ ਲਈ ਪੁੱਜੇ ਯੂਨੀਅਨ ਨੇਤਾਵਾਂ ਦੀਆਂ ਉਮੀਦਾਂ ’ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਉਨ੍ਹਾਂ ਨੂੰ ਮਟਿੰਗ ਦੇ ਰੱਦ ਹੋਣ ਦੀ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਫੋਨ ਨੇ ਘਰ ਵਿਛਾਏ ਸੱਥਰ, ਰਾਤੀਂ ਸੁੱਤਾ ਪਰ ਸਵੇਰੇ ਨਾ ਉੱਠਿਆ ਚਾਰ ਭੈਣਾਂ ਦਾ ਇਕਲੌਤਾ ਵੀਰ
ਇਸ ਤੋਂ ਬਾਅਦ ਯੂਨੀਅਨ ਨੇ ਮੁੱਖ ਮੰਤਰੀ ਵੱਲੋਂ ਅਪਣਾਏ ਸਖ਼ਤ ਰੁਖ ਨੂੰ ਭਾਂਪ ਕੇ ਆਪਣੀ ਰਣਨੀਤੀ ’ਚ ਵੀ ਬਦਲਾਅ ਕਰਕੇ ਹੜਤਾਲ ’ਤੇ ਜਾਣ ਦਾ ਫੈਸਲਾ ਵਾਪਸ ਲੈਣ ਅਤੇ ਸੂਬੇ ’ਚ ‘ਐਸਮਾ’ ਲਾਗੂ ਕਰਨ ਦੇ ਮਾਮਲੇ ਨੂੰ ਉੱਚ ਅਦਾਲਤ ’ਚ ਚੁਣੌਤੀ ਦੇਣ ਦਾ ਜਿੱਥੇ ਫੈਸਲਾ ਲਿਆ ਹੈ, ਉੱਥੇ ਇਕੱਠੇ ਕਈ ਸਰਕਲਾਂ ’ਚ ਕੰਮ ਕਰਨ ਵਾਲੇ ਸਾਥੀ ਪਟਵਾਰੀਆਂ ਤੇ ਕਾਨੂੰਨਗੋ ਨੂੰ ਫਾਲਤੂ ਸਰਕਲਾਂ ਨੂੰ ਤੁਰੰਤ ਛੱਡਣ ਦੇ ਹੁਕਮ ਦੇ ਕੇ ਗੇਂਦ ਸਰਕਾਰ ਦੇ ਪਾਲੇ ਵਿਚ ਪਾ ਦਿੱਤੀ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਇਹ ਫ਼ੈਸਲਾ ਲੈਣ ਦੀ ਤਿਆਰੀ ’ਚ ਸਰਕਾਰ
ਅਸਲ ’ਚ ਪੰਜਾਬ ਵਿਚ ਪਟਵਾਰੀਆਂ ਅਤੇ ਕਾਨੂੰਨਗੋ ਦੇ ਜਿੰਨੇ ਸਰਕਲ ਹਨ, ਉਸ ਦੇ ਮੁਕਾਬਲੇ ਨਫਰੀ ਬੇਹੱਦ ਘੱਟ ਹੈ, ਜਿਸ ਕਾਰਨ ਸਾਰੇ ਸਰਕਲਾਂ ਦਾ ਕੰਮ ਚਲਾਉਣ ਲਈ ਇਕ-ਇਕ ਪਟਵਾਰੀ ਨੂੰ 2-3 ਸਰਕਲਾਂ ਦਾ ਕੰਮ ਦੇ ਕੇ ਜਿਵੇਂ ਕਿਵੇਂ ਪ੍ਰਸ਼ਾਸਨ ਕੰਮ ਚਲਾ ਰਿਹਾ ਸੀ। ਸਰਕਾਰ ਦੀ ਇਸ ਕਮਜ਼ੋਰੀ ’ਤੇ ਯੂਨੀਅਨ ਨੇ ਵਾਰ ਕੀਤਾ ਹੈ। ਹਾਲਾਂਕਿ ਸਰਕਾਰ ਅਤੇ ਯੂਨੀਅਨ ਦੀ ਲੜਾਈ ’ਚ ਪੀਸਣਾ ਆਮ ਜਨਤਾ ਨੂੰ ਹੀ ਪਵੇਗਾ, ਜਿਸ ਨੂੰ ਫਾਲਤੂ ਸਰਕਲਾਂ ’ਚ ਕੰਮ ਕਰਵਾਉਣ ਲਈ ਜੱਦੋ-ਜਹਿਦ ਕਰਨੀ ਪਵੇਗੀ।
ਇਹ ਵੀ ਪੜ੍ਹੋ : ਕੁੱਤੇ ਤੋਂ ਸ਼ੁਰੂ ਹੋਈ ਲੜਾਈ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਭਰਾ ਨੇ ਕਰ ’ਤਾ ਭਰਾ ਦਾ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8