ਕਾਂਗੜਾ ਘਾਟੀ ''ਚ ਪਹਿਲੀ ਵਾਰ ਨੈਰੋਗੇਜ ਟਰੈਕ ''ਤੇ ਉਤਾਰਿਆ ਜਾਵੇਗਾ ਜੈੱਡ.ਡੀ.ਐੱਮ.3 ਇੰਜਣ

7/12/2020 2:27:34 PM

ਫਿਰੋਜ਼ਪੁਰ (ਵੈੱਬ ਡੈਸਕ): ਰੇਲ ਡਿਵੀਜ਼ਨ ਫਿਰੋਜ਼ਪੁਰ ਨੇ ਰੇਲ ਸੈਕਸ਼ਨ 'ਚ ਜੈੱਡ.ਡੀ.ਐੱਮ.-3 ਪਾਵਰਫੁੱਲ ਡੀਜ਼ਲ ਇੰਜਣਾ ਉਤਾਰਿਆ ਹੈ, ਜੋ ਪੈਸੇਂਜਰ ਟਰੇਨ ਦੇ ਇਲਾਵਾ ਮਾਲਗੱਡੀ ਨੂੰ ਵੀ ਲੈ ਕੇ ਨੈਰੋਗੇਜ ਟਰੈਕ 'ਤੇ ਤੇਜ਼ ਰਫਤਾਰ 'ਚ ਦੌੜੇਗਾ। ਇਹ ਇੰਜਣ ਮੁੰਬਈ ਦੀ ਪਰੇਲ ਵਰਕਸ਼ਾਪ 'ਚ ਤਿਆਰ ਕੀਤਾ ਗਿਆ ਹੈ, ਜਿਸ ਨੂੰ ਪਠਾਨਕੋਟ-ਜੋਗਿੰਦਰ ਨਗਰ ਦੇ 'ਚ ਦੌੜਣ ਵਾਲੀਆਂ ਟੇਰਨਾਂ ਦੇ ਨਾਲ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ: ਪੈਸਿਆਂ ਨੂੰ ਲੈ ਕੇ ਪਰੇਸ਼ਾਨ ਕਰਦਾ ਸੀ ਦੁਕਾਨ ਮਾਲਕ, ਦੁੱਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਾਣਕਾਰੀ ਮੁਤਾਬਕ ਕਾਂਗੜਾ ਘਾਟੀ 'ਚ ਮੌਜੂਦਾ ਸਮੇਂ 'ਚ ਟਰੇਨਾਂ ਦੇ ਨਾਲ ਲੱਗੇ ਇੰਜਣ ਮੁਸ਼ਕਲ ਨਾਲ ਪੈਸੇਂਜਰ ਟਰੇਨਾਂ ਨੂੰ ਖਿੱਚ ਸਕਦੇ ਹਨ। ਪਠਾਨਕੋਟ-ਜੋਗਿੰਦਰ ਨਗਰ 'ਚ 164 ਕਿਲੋਮੀਟਰ ਲੰਬੇ ਸਫਰ ਨੂੰ ਤੈਅ ਕਰਨ 'ਚ ਕਾਫੀ ਸਮਾਂ ਲੱਗਦਾ ਹੈ।ਇਸ ਨੂੰ ਘੱਟ ਸਮੇਂ 'ਚ ਤੈਅ ਕਰਨ ਦੇ ਲਈ ਰੇਲ ਅਧਿਕਾਰੀ ਲੰਬੇ ਸਮੇਂ ਤੋਂ ਜੁਟੇ ਹੋਏ ਸਨ। ਨੈਰੋਗੇਜ ਟਰੈਕ (ਜਿਸ ਦੀ ਚੌੜਾਈ ਦੇ ਫੁੱਟ ਹੈ) ਇਸ 'ਤੇ ਸ਼ਕਤੀਸ਼ਾਲੀ ਇੰਜਣ ਦੌੜਣ ਦੀ ਤਲਾਸ਼ ਜਾਰੀ ਸੀ, ਜੈਡ.ਡੀ.ਐੱਮ.-3 ਇੰਜਣ ਨੂੰ ਮੁੰਬਈ ਦੀ ਪਰੇਲ ਵਰਕਸ਼ਾਪ 'ਚ 2019 ਜਨਵਰੀ 2020 ਨੂੰ ਤਿਆਰ ਕੀਤਾ ਹੈ। ਇਸ ਇੰਜਣ 'ਚ ਕਾਫੀ ਸੁਵਿਧਾਵਾਂ ਹਨ।

ਇਹ ਵੀ ਪੜ੍ਹੋ: ਜੁੱਤੀਆਂ ਗੰਢਣ ਵਾਲੇ ਇਸ ਸ਼ਖ਼ਸ ਨੇ ਕਾਇਮ ਕੀਤੀ ਮਿਸਾਲ ,ਗਰੀਬੀ ਤੇ ਦੁੱਖਾਂ 'ਚ ਵੀ ਨਹੀਂ ਡੋਲਿਆ ਈਮਾਨ

ਇੰਜਣ 'ਚ ਬਣੇ ਲੋਕੋ ਪਾਇਲਟ ਦੇ ਕੈਬਿਨ 'ਚ ਹੀ ਏਅਰ ਅਤੇ ਹੈਂਡ ਬਰੇਕ ਦੇ ਇਲਾਵਾ ਆਟੋਮੈਟਿਕ ਬਰੈਕ ਵੀ ਉਪਲੱਬਧ ਹੈ। ਇਸ ਦੇ ਇਲਾਵਾ ਇਲੈਕਟ੍ਰਾਨਿਕ ਸਕਰੀਨ ਵੀ ਲੱਗੀ ਹੈ, ਜਿਸ 'ਤੇ ਲੋਕੋ ਪਾਇਲਟ ਸਭ ਕੁੱਝ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਹੋਰ ਕਈ ਸੁਵਿਧਾਵਾਂ ਇੰਜਣ 'ਚ ਹਨ। ਰੇਲ ਡਿਵੀਜ਼ਨ ਫਿਰੋਜ਼ਪੁਰ ਦੇ ਤਹਿਤ ਕਾਂਗੜਾ ਘਾਟੀ (ਨੈਰੋਗੇਜ) ਰੇਲਵੇ ਜੋ ਪੰਜਾਬ ਦੇ ਪਠਾਨਕੋਟ ਤੋਂ ਹਿਮਾਚਲ ਦੇ ਜੋਗਿੰਦਰ ਨਗਰ 'ਚ ਚੱਲਦੀ ਹੈ।ਇਹ ਰੇਲਖੰਡ 164 ਕਿਲੋਮੀਟਰ ਲੰਬਾ ਹੈ, ਜੋ ਉਪ-ਹਿਮਾਲਿਆ ਖੇਤਰ ਦੇ ਸੁਰਯ ਅਤੇ ਮਨਮੋਹਕ ਵਾਦੀਆਂ ਦੇ 'ਚੋਂ ਨਿਕਲਦੀ ਹੈ। ਇਹ 1929 'ਚ ਚਾਲੂ ਹੋਇਆ ਸੀ। ਇਸ ਰੇਲਖੰਡ 'ਤੇ ਨੂਰਪੂਰ ਰੋਡ, ਜਵਾਂਵਾਲਾ ਸ਼ਹਿਰ, ਜਵਾਲਾਮੁਖੀ ਰੋਡ, ਨਗਰੋਟਾ, ਚਾਮੁੰਡਾ ਮਾਰਗ, ਪਾਲਮਮਪੁਰ, ਬੈਜਨਾਥ, ਜੋਗਿੰਦਰਨਗਰ ਆਦਿ ਰੇਲਵੇ ਸਟੇਸ਼ਨ ਹਨ, ਜਿੱਥੇ ਅਨੇਕ ਸੈਰ-ਸਪਾਟੇ ਵਾਲੇ ਅਤੇ ਇਤਿਹਾਸਕ ਅਤੇ ਧਾਰਮਿਕ ਸਥਾਨ ਹਨ।


Shyna

Content Editor Shyna