ਕੰਗਨਾ ਰਣੌਤ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਸਾਨ ਅੰਦੋਲਨ ’ਤੇ ਆਖੀਆਂ ਵੱਡੀਆਂ ਗੱਲਾਂ

12/19/2020 1:41:11 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸਾਨ ਅੰਦੋਲਨ ’ਤੇ ਟਵੀਟਸ ਕਰਕੇ ਚਰਚਾ ’ਚ ਆਉਣ ਤੋਂ ਬਾਅਦ ਹੁਣ ਆਪਣੀ ਵੀਡੀਓ ਕਰਕੇ ਵਿਵਾਦਾਂ ’ਚ ਆ ਸਕਦੀ ਹੈ। ਕੰਗਨਾ ਰਣੌਤ ਨੇ ਹਾਲ ਹੀ ’ਚ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀਆਂ ਗੱਲਾਂ ਆਖ ਰਹੀ ਹੈ।

2.02 ਮਿੰਟ ਦੀ ਇਸ ਵੀਡੀਓ ’ਚ ਕੰਗਨਾ ਰਣੌਤ ਨੇ ਕਿਹਾ, ‘ਮੈਂ ਵਾਅਦਾ ਕੀਤਾ ਸੀ ਕਿ ਜਦੋਂ ਕਿਸਾਨ ਅੰਦੋਲਨ ਦਾ ਭਾਂਡਾ ਫੁੱਟ ਜਾਵੇਗਾ, ਜਿਵੇਂ ਸ਼ਾਹੀਨ ਬਾਗ ਦਾ ਫੁੱਟਿਆ ਸੀ, ਉਦੋਂ ਮੈਂ ਤੁਹਾਡੇ ਨਾਲ ਇਸ ਸਬੰਧੀ ਗੱਲ ਕਰਾਂਗੀ। ਪਿਛਲੇ 10-12 ਦਿਨਾਂ ’ਚ ਜਿਸ ਤਰ੍ਹਾਂ ਦੀਆਂ ਇਮੋਸ਼ਨਲ, ਮੈਂਟਲ ਲਿੰਚਿੰਗ, ਆਨਲਾਈਨ ਲਿੰਚਿੰਗ ਮੈਂ ਝੱਲੀਆਂ ਹਨ, ਰੇਪ ਦੀਆਂ ਧਮਕੀਆਂ ਝੱਲੀਆਂ ਹਨ ਤਾਂ ਮੇਰਾ ਹੱਕ ਬਣਦਾ ਹੈ ਕਿ ਮੈਂ ਇਸ ਦੇਸ਼ ਨੂੰ ਕੁਝ ਸਵਾਲ ਕਰਾ। ਜਦੋਂ ਪ੍ਰਧਾਨ ਮੰਤਰੀ ਨੇ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ ਹੈ ਤਾਂ ਇਹ ਗੱਲ ਸਾਫ ਹੈ ਕਿ ਰਾਜਨੀਤਕ ਪਾਰਟੀਆਂ ਵਲੋਂ ਇਸ ਅੰਦੋਲਨ ਨੂੰ ਭਖਾਇਆ ਜਾ ਰਿਹਾ ਹੈ। ਕਿਤੇ ਨਾ ਕਿਤੇ ਇਸ ’ਚ ਅੱਤਵਾਦੀਆਂ ਨੇ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।’

ਪੰਜਾਬ ਦਾ ਜ਼ਿਕਰ ਕਰਦਿਆਂ ਕੰਗਨਾ ਨੇ ਆਖਿਆ, ‘ਮੈਂ ਪੰਜਾਬ ’ਚ ਪੜ੍ਹੀ ਹਾਂ, ਸਕੂਲਿੰਗ ਉਥੋਂ ਕੀਤੀ ਹੈ, ਉਥੇ ਵੱਡੀ ਹੋਈ ਹਾਂ। ਮੈਂ ਜਾਣਦੀ ਹਾਂ ਕਿ 99.9 ਫੀਸਦੀ ਪੰਜਾਬ ਦੇ ਲੋਕ ਖਾਲਿਸਤਾਨ ਨਹੀਂ ਚਾਹੁੰਦੇ, ਉਹ ਦੇਸ਼ ਦਾ ਟੁਕੜਾ ਨਹੀਂ ਚਾਹੁੰਦੇ। ਉਨ੍ਹਾਂ ਦਾ ਪੂਰਾ ਦੇਸ਼ ਹੈ। ਉਹ ਸਾਰੇ ਦੇਸ਼ ਪ੍ਰੇਮੀ ਹਨ। ਮੈਨੂੰ ਅੱਤਵਾਦੀਆਂ ਤੇ ਉਨ੍ਹਾਂ ਲੋਕਾਂ ਤੋਂ ਸ਼ਿਕਾਇਤ ਨਹੀਂ ਹੈ ਜੋ ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਮੈਨੂੰ ਉਨ੍ਹਾਂ ਮਾਸੂਮ ਲੋਕਾਂ ਤੋਂ ਸ਼ਿਕਾਇਤ ਹੈ, ਜੋ ਇਸ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ’ਚ ਆ ਜਾਂਦੇ ਹਨ। ਜਿਵੇਂ ਸ਼ਾਹੀਨ ਬਾਗ ਦੀ ਦਾਦੀ, ਉਹ ਪੜ੍ਹ ਨਹੀਂ ਸਕਦੀ, ਫਿਰ ਵੀ ਆਪਣੀ ਨਾਗਰਿਕਤਾ ਬਚਾਉਣ ਲਈ ਅੰਦੋਲਨ ਕਰ ਰਹੀ ਹੈ। ਪੰਜਾਬ ਦੀ ਦਾਦੀ ਮੈਨੂੰ ਇੰਨੀਆਂ ਗਾਲ੍ਹਾਂ ਕੱਢ ਰਹੀ ਹੈ ਤੇ ਸਰਕਾਰ ਕੋਲੋਂ ਆਪਣੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਹੋ ਰਿਹਾ ਹੈ ਇਸ ਦੇਸ਼ ’ਚ।’

ਇਹ ਖ਼ਬਰ ਵੀ ਪੜ੍ਹੋ : ਕੰਗਨਾ ਤੇ ਪਾਇਲ ਦੀਆਂ ਗੱਲਾਂ ਸੁਣ ਹੱਸ-ਹੱਸ ਦੂਹਰਾ ਹੋਇਆ ਦਿਲਜੀਤ ਦੋਸਾਂਝ, ਤੁਹਾਡੇ ਵੀ ਢਿੱਡੀਂ ਪੀੜਾਂ ਪਾਵੇਗੀ ਵੀਡੀਓ

ਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ ਦਾ ਵੀ ਕੰਗਨਾ ਨੇ ਆਪਣੀ ਇਸ ਵੀਡੀਓ ’ਚ ਜ਼ਿਕਰ ਕੀਤਾ ਹੈ। ਕੰਗਨਾ ਕਹਿੰਦੀ ਹੈ, ‘ਮੈਨੂੰ ਹਰ ਦਿਨ ਆਪਣੀ ਰਾਏ ਰੱਖਣੀ ਪੈਂਦੀ ਹੈ ਪਰ ਦਿਲਜੀਤ ਦੋਸਾਂਝ ਤੇ ਪ੍ਰਿਅੰਕਾ ਚੋਪੜਾ, ਇਹ ਕਿਸ ਤਰ੍ਹਾਂ ਦੀ ਨੀਤੀ ਕਰ ਰਹੇ ਹਨ। ਜੇ ਮੈਂ ਦੇਸ਼ ਦੇ ਹਿੱਤ ਦੀ ਗੱਲ ਕਰਦੀ ਹਾਂ ਤਾਂ ਮੈਨੂੰ ਕਹਿੰਦੇ ਹਨ ਕਿ ਮੈਂ ਰਾਜਨੀਤੀ ਕਰ ਰਹੀ ਹਾਂ। ਇਨ੍ਹਾਂ ਕੋਲੋਂ ਵੀ ਪੁੱਛੋ ਇਹ ਕਿਹੜੀ ਨੀਤੀ ਕਰ ਰਹੇ ਹਨ।’

ਨੋਟ– ਕੰਗਨਾ ਰਣੌਤ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh