ਗਦਰੀ ਬਾਬਿਆਂ ਦੀ ਯਾਦ ''ਚ ਕਬੱਡੀ ਟੂਰਨਾਮੈਂਟ ਕਰਵਾਇਆ

Friday, Feb 23, 2018 - 02:50 AM (IST)

ਕਿਸ਼ਨਗੜ੍ਹ (ਬੈਂਸ)- ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ, ਐੱਨ. ਆਰ. ਆਈ. ਵੀਰਾਂ ਅਤੇ ਸ਼ਹੀਦ ਬੰਤਾ ਸਿੰਘ ਸੰਘਵਾਲ ਵੈੱਲਫੇਅਰ ਟਰੱਸਟ, ਰੂਰਲ ਕਲੱਬ ਦੇ ਸਹਿਯੋਗ ਨਾਲ ਟਰੱਸਟ ਪ੍ਰਧਾਨ ਡਾ. ਜੀ. ਐੱਮ. ਗਿੱਲ, ਸੇਵਾ ਮੁਕਤ, ਪ੍ਰਿੰਸੀਪਲ ਡਾ. ਜਸਵੀਰ ਕੌਰ, ਸਮਾਜਸੇਵੀ ਹਰਭਜਨ ਸਿੰਘ ਕਰਾੜੀ, ਸਾਬਕਾ ਸੰਮਤੀ ਮੈਂਬਰ ਤੇ ਸਰਪੰਚ ਗੁਰਦੀਪ ਸਿੰਘ ਸੰਘਵਾਲ, ਦਿਲਬਾਗ ਸਿੰਘ ਯੂ. ਕੇ., ਸਤਨਾਮ ਸਿੰਘ ਆਸਟ੍ਰੇਲੀਆ, ਕਰਤਾਰ ਸਿੰਘ ਕੈਨੇਡਾ, ਜੋਰਾਵਰ ਸਿੰਘ, ਸਰਪੰਚ ਸਰਬਜੀਤ ਸਿੰਘ ਸਾਬੀ ਪਹਿਲਵਾਨ, ਹਰਭਜਨ ਸਿੰਘ, ਹਰਮਨ ਸਿੰਘ ਚਾਹਲ ਕੈਨੇਡਾ, ਮੇਜਰ ਸਿੰਘ ਪੰਚ, ਜਸਕਰਨ ਸਿੰਘ ਕੈਨੇਡਾ, ਕੁਲਦੀਪ ਸਿੰਘ ਖਹਿਰਾ, ਲੰਬੜਦਾਰ ਇੰਦਰਜੀਤ ਸਿੰਘ ਬਿੱਲੂ, ਜਸਕਰਨ ਸਿੰਘ ਕਾਲੂ, ਮਨਿੰਦਰ ਸਿੰਘ ਸਾਰਿਆਂ ਦੀ ਸਮੁੱਚੀ ਟੀਮ ਵੱਲੋਂ ਸੰਘਵਾਲ ਦਾ 26ਵਾਂ ਮਹਾਨ ਗਦਰੀ ਬਾਬਿਆਂ ਦੀ ਯਾਦ ਵਿਚ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਬੀਤੇ ਦਿਨ ਸ਼ਹੀਦ ਬੰਤਾ ਸਿੰਘ ਤੇ ਸ਼ਹੀਦ ਅਰੂੜ ਸਿੰਘ ਖੇਡ ਸਟੇਡੀਅਮ ਸੰਘਵਾਲ ਵਿਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ। ਉਦਘਾਟਨ ਜ਼ਿਲਾ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕੀਤਾ। ਉਨ੍ਹਾਂ ਨਾਲ ਅੰਤਰਰਾਸ਼ਟਰੀ ਮੈਰਾਥਨ ਬਜ਼ੁਰਗ ਦੌੜਾਕ ਫੌਜਾ ਸਿੰਘ ਬਿਆਸ ਪਿੰਡ ਵਾਲੇ ਅਤੇ ਕਰਤਾਰਪੁਰ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ 75 ਕਿਲੋ ਭਾਰ ਵਰਗ ਵਿਚ ਕੋਟ ਕਰਾਰ ਖਾਂ ਨੇ ਪੱਤੜ ਕਲਾਂ ਨੂੰ, ਸੰਘਵਾਲ ਨੇ ਸੁਦਾਣਾ ਨੂੰ ਅਤੇ ਓਪਨ ਪਿੰਡ ਪੱਧਰ ਮੁਕਾਬਲਿਆਂ ਵਿਚ ਨੱਥੂ ਚਾਹਲ ਨੇ ਫੂਲੇਵਾਲ ਨੂੰ ਹਰਾਇਆ। ਇਸ ਮੌਕੇ ਡੀ. ਪੀ. ਆਰ. ਓ. (ਜਲੰਧਰ) ਪਲਵਿੰਦਰ ਸਿੰਘ ਸਾਬਕਾ ਸਰਪੰਚ ਲਖਵੀਰ ਸਿੰਘ ਸੰਘਵਾਲ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲ, ਸਾਬਕਾ ਸਰਪੰਚ ਰਾਜੇਸ਼ ਕੁਮਾਰ ਸਰਮਸਤਪੁਰ, ਜਥੇ. ਸੰਤੋਖ ਸਿੰਘ ਨੌਗੱਜਾ, ਜਥੇ. ਮਲਕੀਤ ਸਿੰਘ ਦੌਲਤਪੁਰ, ਨੰਬਰਦਾਰ ਕੁਲਵੰਤ ਸਿੰਘ ਢਿੱਲੋਂ, ਪੰਮ ਢੀਂਡਸਾ ਕੈਨੇਡਾ, ਸੇਵਾ ਮੁਕਤ ਜੱਜ ਬੀ. ਜੇ. ਨੰਗਲੀ, ਸਰਪੰਚ ਪਰਮਜੀਤ ਕੁਮਾਰ ਕਿਸ਼ਨਗੜ੍ਹ, ਸ਼ੰਕਰਦਾਸ ਪੰਚ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਭਗਵੰਤ ਸਿੰਘ ਦੌਲਤਪੁਰ, ਸੁਖਜੀਤ ਸਿੰਘ ਬੈਂਸ, ਰਸ਼ਪਾਲ ਸਿੰਘ ਫੁੱਲ ਕਿਸ਼ਨਗੜ੍ਹ, ਕੁਮੈਂਟਰ ਆਲਮਗੀਰ ਦਿਆਲਪੁਰੀ ਆਦਿ ਹਾਜ਼ਰ ਸਨ।

 


Related News