ਬਠਿੰਡਾ : ਪਤਨੀ ਦੇ ਨਾਜਾਇਜ਼ ਸਬੰਧਾ ਦੇ ਸ਼ੱਕ ''ਚ ਪਤੀ ਨੇ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ

Monday, Oct 02, 2017 - 05:38 PM (IST)

ਬਠਿੰਡਾ : ਪਤਨੀ ਦੇ ਨਾਜਾਇਜ਼ ਸਬੰਧਾ ਦੇ ਸ਼ੱਕ ''ਚ ਪਤੀ ਨੇ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ

ਬਠਿੰਡਾ - (ਮਨੀਸ਼, ਪਰਮਿੰਦਰ) ਪਿੰਡ ਮਹਰਾਜ 'ਚ ਇਕ ਵਿਅਕਤੀ ਵੱਲੋਂ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾ ਦੇ ਸ਼ੱਕ ਕਾਰਨ ਕਬੱਡੀ ਦੇ ਕਿਡਾਰੀ ਬਲਜਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਬਲਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ 'ਚ ਦਰਜ ਕਰਵਾਏ ਗਏ ਬਿਆਨਾਂ 'ਚ ਮ੍ਰਿਤਕ ਦੇ ਬਰਾ ਸਿਕੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਜਦੋਂ ਉਹ ਆਪਣੇ ਭਰਾ ਬਲਜਿੰਦਰ ਸਿੰਘ ਨਾਲ ਪਿੰਡ 'ਚ ਇਕ ਦੁਕਾਨ 'ਤੇ ਖੜਾ ਸੀ ਤਾਂ ਪਿੰਡ ਦੇ ਹੀ ਯਾਦਵਿੰਦਰ ਸਿੰਘ ਦੁਕਾਨ 'ਚ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਧਮਕਾਇਆ ਅਤੇ ਬਲਜਿੰਦਰ ਸਿੰਘ ਦੇ ਸਿਰ 'ਚ ਗੋਲੀ ਮਾਰ ਦਿੱਤੀ ਜਿਸ ਕਰਨ ਬਲਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੋਸ਼ੀ ਮੌਕੇ 'ਤੋਂ ਹੀ ਫਰਾਰ ਹੋ ਗਿਆ। ਰਾਮਪੁਰਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਖਿਲਾਫ ਕਤਲ ਦਾ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਸੰਬੰਧੀ ਥਾਣਾ ਸਿਟੀ ਰਾਮਪੁਰਾ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਸ ਨੇ ਦੋਸ਼ੀ ਯਾਦਵਿੰਦਰ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਜਲਦੀ ਹੀ ਦੋਸ਼ੀ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਜਾਵੇਗਾ।


Related News