ਥ੍ਰੋਮਬੋਸਕਸ਼ਨ ਨਾਲ ਬਚੀ ਕਬੱਡੀ ਖਿਡਾਰੀ ਦੀ ਜਾਨ, ਛਾਤੀ ਦੇ ਦਰਦ ਹੋਣ ਕਾਰਨ ਲਿਆਂਦਾ ਸੀ ਹਸਪਤਾਲ

09/21/2023 5:26:20 PM

ਚੰਡੀਗੜ੍ਹ (ਪਾਲ) : ਦਿਲ ਦਾ ਦੌਰਾ ਇਕ ਆਫਤ ਹੈ, ਖਾਸ ਕਰ ਕੇ ਜਦੋਂ ਕੋਈ ਨੌਜਵਾਨ ਇਸ ਤੋਂ ਪੀੜਤ ਹੁੰਦਾ ਹੈ ਅਤੇ ਮਰੀਜ਼ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ’ਤੇ ਉਲਟਾ ਪ੍ਰਭਾਵ ਪੈਂਦਾ ਹੈ। 28 ਸਾਲਾ ਨੌਜਵਾਨ ਕਬੱਡੀ ਖਿਡਾਰੀ ਨੂੰ ਹਾਲ ਹੀ ਵਿਚ ਛਾਤੀ ਵਿਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਡਾਕਟਰਾਂ ਨੇ ਥ੍ਰੋਮਬੋਸਕਸ਼ਨ (ਕੈਥੇਟਰ ਰਾਹੀਂ ਖੂਨ ਦੇ ਕਲਾਊਟ ਹਟਾਉਣਾ) ਕੀਤਾ। ਜਿਸ ਕਾਰਨ ਉਸ ਦਾ ਦਿਲ ਆਮ ਵਾਂਗ ਕੰਮ ਕਰਨ ਲੱਗ ਪਿਆ ਅਤੇ ਕੁਝ ਦਿਨਾਂ ਬਾਅਦ ਹੀ ਉਸ ਨੇ ਦੁਬਾਰਾ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਥ੍ਰੋਮਬੋਸਕਸ਼ਨ ਸਰਲ ਸਬਦਾਂ ਵਿਚ ਇਕ ਮੈਡੀਕਲ ਪ੍ਰਕਿਰਿਆ ਹੈ, ਜਿੱਥੇ ਇਕ ਡਾਕਟਰ ਕਿਸੇ ਵਿਅਕਤੀ ਦੀਆਂ ਖੂਨ ਦੀਆਂ ਨਾੜੀਆਂ ਵਿਚੋਂ ਖੂਨ ਦੇ ਕਲਾਟ ਨੂੰ ਚੂਸਣ ਜਾਂ ਹਟਾਉਣ ਲਈ ਇਕ ਵਿਸ਼ੇਸ਼ ਯੰਤਰ ਦੀ ਵਰਤੋਂ ਕਰਦਾ ਹੈ। ਇਹ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ ਅਤੇ ਖੂਨ ਦੀਆਂ ਨਾੜੀਆਂ ਕਾਰਨ ਪੈਦਾ ਹੋਣ ਵਾਲੀਆਂ ਗੁੰਝਲਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ : ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!

ਧਮਣੀਆਂ ’ਚ ਦੋ ਥਾਵਾਂ ’ਤੇ ਵੱਡੇ ਥ੍ਰੌਮਬਸ ਤੇ ਡਾਊਨਸਟ੍ਰੀਮ ਸਾਈਟ ’ਚ ਰੁਕਾਵਟ ਸੀ
ਡਾ. ਅੰਕੁਰ ਆਹੂਜਾ ਸੀਨੀਅਰ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਨੇ ਕਿਹਾ ਕਿ ਈ. ਸੀ. ਜੀ. ਅਤੇ ਈਕੋ ਰਾਹੀਂ ਮਰੀਜ਼ ’ਚ ਐਂਟੀਰੀਅਰ ਵਾਲ ਮਾਈਓਕਾਰਡੀਅਲ ਇਨਫਾਰਕਸਨ (ਦਿਲ ਦਾ ਦੌਰਾ) ਦਾ ਪਤਾ ਚੱਲਿਆ। ਕੋਰੋਨਰੀ ਐਂਜੀਓਗ੍ਰਾਫੀ ਰਾਹੀਂ ਧਮਣੀਆਂ ਦੀਆਂ ਦੋ ਥਾਵਾਂ ’ਤੇ ਵੱਡੇ ਥ੍ਰੌਮਬਸ (ਕਲਾਟ) ਦੇ ਬੋਝ ਅਤੇ ਇਕ ਡਾਊਨਸਟ੍ਰੀਮ ਸਾਈਟ ’ਤੇ ਰੁਕਾਵਟ ਦਾ ਪਤਾ ਲੱਗਾ। ਬਲਾਕੇਜ ਨੂੰ ਖੋਲ੍ਹਣ ਦੇ ਨਾਲ ਥ੍ਰੋਮਬੋਸਕਸ਼ਨ ਕੀਤਾ ਗਿਆ ਅਤੇ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਗਈਆਂ। ਅਗਲੇ ਦਿਨ ਦੁਬਾਰਾ ਐਂਜੀਓਗ੍ਰਾਫੀ ਕੀਤੀ ਗਈ ਤਾਂ ਪਤਾ ਲੱਗਾ ਕਿ ਖੂਨ ਦਾ ਪ੍ਰਵਾਹ ਚੰਗੀ ਤਰ੍ਹਾਂ ਚੱਲ ਰਿਹਾ ਸੀ ਪਰ ਖੂਨ ਦਾ ਕਲਾਊਟ ਬਣਿਆ ਹੋਇਆ ਹੈ। ਕਿਸੇ ਵੀ ਜ਼ਰੂਰੀ ਪਲੇਗ (ਕੋਲੇਸਟ੍ਰੋਲ ਡਿਪਾਜਸਿਨ) ਦੀ ਗੈਰ-ਹਾਜ਼ਰੀ, ਵੱਡੇ ਥ੍ਰੋਮਬਸ ਬੋਝ ਅਤੇ ਵਿਆਪਕ ਲੂਮੇਨ ਦੇ ਨਾਲ ਕੋਈ ਪਲੇਗ ਟੁੱਟਣਾ ਪ੍ਰਗਟ ਕਰਨ ਲਈ ਆਈ. ਵੀ. ਯੂ. ਐੱਸ. ਨਾਲ ਇੰਟਰਾਵੈਸਕੁਲਰ ਇਮੇਜਿੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!

ਆਈ. ਵੀ. ਯੂ. ਐੱਸ. ਇਕ ਉਹ ਪ੍ਰਕਿਰਿਆ ਹੈ, ਜੋ ਖੂਨ ਦੀਆਂ ਨਾੜੀਆਂ ਦਾ ਵਿਆਪਕ ਮੁਲਾਂਕਣ ਕਰਨ ਲਈ ਧੁਨੀ ਤਰੰਗਾਂ ਦੀ ਵਰਤੋਂ ਕਰਦੀ ਹੈ। ਮਰੀਜ਼ ਨੂੰ ਖੂਨ ਪਤਲਾ ਕਰਨ ਵਾਲੀ ਦਵਾਈ ਦਿੱਤੀ ਗਈ ਅਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਇਹ ਇਕ ਨੌਜਵਾਨ ਵਿਚ ਦਿਲ ਦਾ ਦੌਰਾ ਪੈਣ ਦਾ ਮਾਮਲਾ ਸੀ, ਜਿਸ ਨੂੰ ਮੌਜੂਦਾ ਤਕਨੀਕਾਂ (ਆਈ. ਵੀ. ਯੂ. ਐੱਸ.) ਦੀ ਢੁਕਵੀਂ ਵਰਤੋਂ ਨਾਲ ਬਿਹਤਰ ਨਤੀਜਾ ਪ੍ਰਾਪਤ ਕਰਨ ਕਰਨ ਲਈ ਕੀਤਾ ਗਿਆ ਅਤੇ ਦਿਲ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਹੋਇਆ, ਜਿਸ ਨਾਲ ਉਸ ਨੂੰ ਫਿਰ ਆਮ ਜੀਵਨ ਵਿਚ ਵਾਪਸ ਆਉਣ ਵਿਚ ਮਦਦ ਮਿਲੀ।

ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711

 


Anuradha

Content Editor

Related News