ਅਮਰਨਾਥ ਯਾਤਰਾ ਦੌਰਾਨ ਇਸ ਵਾਰ ਨਹੀਂ ਮਿਲੇਗਾ ਜੰਕ ਫੂਡ ਦਾ ਲੰਗਰ, ਸ਼੍ਰਾਈਨ ਬੋਰਡ ਨੇ ਲਗਾਈ ਪਾਬੰਦੀ

06/25/2022 1:52:32 PM

ਲੁਧਿਆਣਾ : 2 ਸਾਲਾਂ ਬਾਅਦ ਸ਼ੁਰੂ ਹੋਣ ਜਾ ਰਹੀ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਇਸ ਵਾਰ ਲੰਗਰ ਵਿਚ ਯਾਤਰੀਆਂ ਨੂੰ ਫ੍ਰਾਈਡ ਫੂਡ, ਜੰਕ ਫੂਡ, ਸਵੀਟ ਡਿਸ਼ ਅਤੇ ਚਿਪਸ ਆਦਿ ਨਹੀਂ ਮਿਲਣਗੇ। ਸ਼੍ਰਾਈਨ ਬੋਰਡ ਵਲੋਂ ਅਜਿਹੇ ਪਕਵਾਨਾਂ ’ਤੇ ਪੂਨਰ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਰਅਸਲ ਸ਼੍ਰਾਈਨ ਬੋਰਡ ਵਲੋਂ ਇਹ ਫ਼ੈਸਲਾ ਸ਼ਰਧਾਲੂਆਂ ਦੀ ਸਿਹਤ ਨੂੰ ਦੇਖਦੇ ਹੋਏ ਲਿਆ ਗਿਆ ਹੈ। ਯਾਤਰੀਆਂ ਦੀ ਸਹੂਲਤ ਲਈ ਇਸ ਵਾਰ ਲੰਗਰ ਵਿਚ ਹਰੀਆਂ ਸਬਜੀਆਂ, ਸਲਾਦ, ਮੱਕੀ ਦੀ ਰੋਟੀ, ਸਾਦੀ ਦਾਲ, ਵੇਸਣ ਦੇ ਪੂੜੇ, ਲੋਅ ਫੈਟ ਦੁੱਧ ਅਤੇ ਦਹੀਂ ਆਦਿ ਚੀਜ਼ਾਂ ਦਿੱਤੀਆਂ ਜਾਣਗੀਆਂ। ਇਸ ਲਈ ਸ਼੍ਰਾਈਨ ਬੋਰਡ ਨੇ ਸਾਰੀਆਂ ਨਗਰ ਕਮੇਟੀਆਂ ਨੂੰ ਪੱਤਰ ਵੀ ਜਾਰੀ ਕੀਤਾ ਹੈ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਸੰਬੰਧੀ ਆਖਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਤੋਂ ਬਾਅਦ ਕੈਨੇਡਾ ’ਚ ਵਧੀ ਰੁਜ਼ਗਾਰ ਦਰ, ਵਰਕਰਾਂ ਦੀ ਡਿਮਾਂਡ ’ਚ ਹੋਇਆ ਵਾਧਾ

ਮਾਹਰਾਂ ਅਨੁਸਾਰ ਪੌਸ਼ਟਿਕ ਲੰਗਰ ਖਾਣ ਨਾਲ ਯਾਤਰੀਆਂ ਵਿਚ ਪੂਰੀ ਐਨਰਜੀ ਰਹੇਗੀ ਕਿਉਂਕਿ ਯਾਤਰਾ ਦੌਰਾਨ ਆਕਸੀਜਨ ਦਾ ਪੱਧਰ ਘੱਟ ਹੈ। ਪਹਿਲਗਾਮ ਤੋਂ ਸ਼੍ਰੀ ਅਮਰਨਾਥ ਗੁਫਾ ਵੱਲ ਜਾਣ ਵਾਲੇ ਰਸਤਿਆਂ ਵਿਚ ਲਗਾਤਾਰ ਮੌਸਮ ਕਰਵਟ ਬਦਲ ਰਿਹਾ ਹੈ। ਬੀਤੇ 2 ਦਿਨਾਂ ਤੋਂ ਵੀ ਅਮਰਨਾਥ ਦੀ ਪਵਿੱਤਰ ਗੁਫਾ ਕੋਲ ਭਾਰੀ ਬਰਫਬਾਰੀ ਹੋਈ ਹੈ। ਅਜਿਹੇ ਵਿਚ ਯਾਤਰਾ ਸ਼ੁਰੂ ਹੋਣ ਵਿਚ ਇਕ ਅੱਧਾ ਦਿਨ ਦੇਰੀ ਵੀ ਹੋ ਸਕਦੀ ਹੈ। ਕੋਰੋਨਾਕਾਲ ਤੋਂ 2 ਸਾਲ ਬਾਅਦ ਸ਼ੁਰੂ ਹੋ ਰਹੀ ਯਾਤਰਾ ਵਿਚ 2019 ਵਿਚ ਪਹੁੰਚੇ 3.50 ਲੱਖ ਤੋਂ ਦੋਗੁਣਾ ਵੱਧ ਸ਼ਰਧਾਲੂ ਪਹੁੰਚਣ ਦੀ ਉਮੀਦ ਹੈ।

ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੀ ਪ੍ਰੀਖਿਆ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ ਪੀ.ਐੱਸ. ਈ. ਬੀ. ਵਲੋਂ ਨਵੀਂ ਡੇਟਸ਼ੀਟ ਜਾਰੀ

120 ਸੰਸਥਾਵਾਂ ਲਗਾਉਣਗੀਆਂ ਲੰਗਰ
ਦੇਸ਼ ਭਰ ਵਿਚੋਂ 120 ਸਮਾਜ ਸੇਵੀ ਜਥੇਬੰਦੀਆਂ ਵਲੋਂ ਬਾਲਟਾਲ ਕੈਂਪ, ਬਾਲਟਾਲ ਦੇ ਡੋਮੇਲ ਵਿਚਕਾਰ, ਡੋਮੇਲ, ਰੇਲਪੱਤਰੀ, ਬਰਾਰੀਮਾਰਗ, ਸੰਗਮ ਤੇ ਪਵਿੱਤਰ ਗੁਫਾ ਤੋਂ ਪਹਿਲਗਾਮ ਦੇ ਰਸਤੇ ਨੁਨਵਾਨ, ਚੰਦਨਵਾੜੀ, ਚੰਦਨਵਾੜੀ ਅਤੇ ਪਿੱਸੂਟਾਪ ਦੇ ਵਿਚਕਾਰ, ਪਿੱਸੂਟਾਪ, ਜੋਜੀਬਲ, ਨਾਗਾਕੋਟੀ, ਸ਼ੇਸ਼ਨਾਗ, ਵਾਵਬਲ, ਪੋਸ਼ਪੱਤਰੀ, ਕੇਲਨਾਰ, ਪੰਜਤਰਨੀ ਤੇ ਪਵਿੱਤਰ ਗੁਫਾ ’ਤੇ ਲੰਗਰ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਖ਼ਿਲਾਫ਼ ਵਿਧਾਨ ਸਭਾ ’ਚ ਮਤਾ ਲਿਆ ਸਕਦੀ ਹੈ ਪੰਜਾਬ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News