ਪੱਤਰਕਾਰਾਂ ਨੇ ਰਾਮ ਰਹੀਮ ਦੇ ''ਕੁਰਬਾਨੀ ਗੈਂਗ'' ਤੋਂ ਸੁਰੱਖਿਆ ਦੀ ਕੀਤੀ ਮੰਗ
Friday, Sep 29, 2017 - 01:16 PM (IST)
ਫਰੀਦਾਬਾਦ — ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਵੀ ਕਈ ਜ਼ਿੱਦੀ ਸਮਰਥਕ ਆਪਣੀਆਂ ਗੈਰ-ਕਾਨੂੰਨੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਰਾਮ ਰਹੀਮ ਨੂੰ ਜੇਲ ਗਏ ਮਹੀਨਾ ਬੀਤ ਗਿਆ ਹੈ ਅਤੇ ਹੁਣ ਇਕ ਮਹੀਨੇ ਬਾਅਦ ਕੁਰਾਬਾਨੀ ਗੈਂਗ ਦੇ ਨਾਂ 'ਤੇ ਰਾਮ ਰਹੀਮ ਖਿਲਾਫ ਬੋਲਣ ਵਾਲਿਆਂ ਨੂੰ ਇਹ ਗੈਂਗ ਧਮਕੀ ਦੇ ਰਿਹਾ ਹੈ। ਇਹ ਜਾਨ ਤੋਂ ਮਾਰਨ ਦੀ ਧਮਕੀ ਚੈਨਲਾਂ, ਪੱਤਰਕਾਰਾਂ, ਰਾਮ ਰਹੀਮ ਅਤੇ ਹਨੀਪ੍ਰੀਤ ਦੇ ਖਿਲਾਫ ਬੋਲਣ ਵਾਲੇ ਡੇਰੇ ਦੇ ਸਾਬਕਾ ਸਮਰਥਕਾਂ ਨੂੰ ਮਿਲ ਰਹੀ ਹੈ। ਇਸ ਧਮਕੀ 'ਚ ਕਿਹਾ ਗਿਆ ਹੈ ਕਿ ਕੁਰਬਾਨੀ ਗੈਂਗ ਉਨ੍ਹਾਂ ਪੱਤਰਕਾਰਾਂ ਦਾ ਨਾਮੋਂ ਨਿਸ਼ਾਨ ਮਿਟਾ ਦੇਵੇਗਾ ਜਿਹੜੇ ਕਿ ਸਾਡੇ ਪਿਤਾ ਜੀ ਖਿਲਾਫ ਬੋਲ ਰਹੇ ਹਨ। ਇਸ ਕਾਰਨ ਪੱਤਰਕਾਰ ਡਰ ਰਹੇ ਹਨ। ਹੁਣ ਪੱਤਰਕਾਰ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਇਸ ਲਈ ਫਰੀਦਾਬਾਦ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਪੁਲਸ ਕਮਿਸ਼ਨਰ ਹਨੀਫ ਕੁਰੈਸ਼ੀ ਨੂੰ ਡੀਜੀਪੀ ਦੇ ਨਾਂ ਮੀਮੋ ਸੌਂਪਿਆ ਹੈ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇ।

ਪੁਲਸ ਕਮਿਸ਼ਨਰ ਹਨੀਫ ਕੁਰੈਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਹੁਣੇ ਹੀ ਕੁਰਬਾਨੀ ਗੈਂਗ ਦੇ ਬਾਰੇ ਪਤਾ ਲੱਗਾ ਹੈ ਜਿਸ ਨੂੰ ਲੈ ਕੇ ਪੁਲਸ ਤਿਆਰ ਹੈ। ਪੱਤਰਕਾਰਾਂ ਦੀ ਸੁਰੱਖਿਆ ਕਰਨਾ ਪੁਲਸ ਦੀ ਜ਼ਿੰਮੇਵਾਰੀ ਹੈ ਜਿਸ ਦਾ ਕਿ ਪੁਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ।

ਇਸ ਨਾਲ ਹੀ ਰਾਮ ਰਹੀਮ ਦੇ ਖਿਲਾਫ ਨਿਊਜ਼ ਚੈਨਲ 'ਚ ਹੋਣ ਵਾਲੀ ਡਿਬੇਟਸ 'ਚ ਹਿੱਸਾ ਲੈਣ ਵਾਲੇ ਪੀਟੀਆਈ ਦੇ ਪੱਤਰਕਾਰ ਸ਼ੁਭਾਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਰਾਮ ਰਹੀਮ ਦੀਆਂ ਕਰਤੂਤਾਂ ਨੂੰ ਸ਼ਬਦਾਂ 'ਚ ਉਜਾਗਰ ਕੀਤਾ ਹੈ, ਜਿਸ ਦੇ ਬਦਲੇ ਕੁਰਬਾਨੀ ਗੈਂਗ ਨੇ ਧਮਕੀ ਦਿੱਤੀ ਹੈ। ਹੁਣ ਉਹ ਪੁਲਸ ਪ੍ਰਸ਼ਾਸਨ ਅੱਗੇ ਪੱਤਰਕਾਰਾਂ ਦੀ ਸੁਰੱਖਿਆ ਲਈ ਮੰਗ ਕਰਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਮ ਰਹੀਮ ਦੇ ਕੁਰਬਾਨੀ ਗੈਂਗ ਨੇ ਮੀਡੀਆ ਅਤੇ ਪੁਲਸ ਦੇ 3 ਅਫਸਰਾਂ ਨੂੰ ਧਮਕੀ ਵਾਲੀ ਚਿੱਠੀ ਲਿਖੀ ਸੀ। ਚਿੱਠੀ 'ਚ ਕਿਹਾ ਗਿਆ ਸੀ ਕਿ ਕੁਰਬਾਨੀ ਗੈਂਗ ਦੇ 200 ਲੋਕ ਮਰਨ ਲਈ ਤਿਆਰ ਹਨ। ਚਿੱਠੀ 'ਚ ਰਾਮ ਰਹੀਮ ਦੇ ਖਿਲਾਫ ਖੁਲਾਸੇ ਕਰ ਰਹੇ ਗੁਰਦਾਸ ਤੂਰ, ਵਿਸ਼ਵਾਸ ਗੁਪਤਾ, ਖੱਟਾ ਸਿੰਘ ਅਤੇ ਹੰਸਰਾਜ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਰਾਮ ਰਹੀਮ ਦੇ ਇਸ ਕੁਰਬਾਨੀ ਗੈਂਗ ਦਾ ਖੁਲਾਸਾ ਉਸਦੇ ਜੇਲ ਜਾਣ ਤੋਂ ਬਾਅਦ ਹੋਇਆ ਹੈ।
