ਜੁਆਇਨਿੰਗ ਰਿਪੋਰਟ ਦੇਣ ਦੇ ਬਾਵਜੂਦ ਨਰਸਾਂ ਨੇ ਨਹੀਂ ਸੰਭਾਲੀ ਡਿਊਟੀ, ਮੁੜ ਧਰਨੇ ''ਤੇ ਬੈਠੀਆਂ

Tuesday, Mar 05, 2019 - 09:56 AM (IST)

ਜੁਆਇਨਿੰਗ ਰਿਪੋਰਟ ਦੇਣ ਦੇ ਬਾਵਜੂਦ ਨਰਸਾਂ ਨੇ ਨਹੀਂ ਸੰਭਾਲੀ ਡਿਊਟੀ, ਮੁੜ ਧਰਨੇ ''ਤੇ ਬੈਠੀਆਂ

ਪਟਿਆਲਾ (ਬਲਜਿੰਦਰ, ਜੋਸਨ, ਅੱਤਰੀ)—ਸਰਕਾਰ ਵੱਲੋਂ ਨਰਸਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਜਿਹੜਾ ਮਾਮਲਾ ਖਤਮ ਨਜ਼ਰ ਆ ਰਿਹਾ ਸੀ, ਉਹ ਅਜੇ ਖਤਮ ਨਹੀਂ ਹੋਇਆ। ਅੱਜ ਨਰਸਿੰਗ ਅਤੇ ਐਨਸਿਲਰੀ ਸਟਾਫ ਵੱਲੋਂ ਡਿਊਟੀਆਂ ਨਾ ਸੰਭਾਲੇ ਜਾਣ ਦਾ ਐਲਾਨ ਕਰਦੇ ਹੋਏ ਧਰਨੇ 'ਤੇ ਬੈਠ ਗਈਆਂ। 

 ਇਸ ਦੌਰਾਨ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਐਲਾਨ ਕੀਤਾ ਕਿ ਨਰਸਿੰਗ ਅਤੇ ਐਨਸਿਲਰੀ ਸਟਾਫ ਵੱਲੋਂ ਸਿਰਫ ਜੁਆਇਨਿੰਗ ਰਿਪੋਰਟ ਦਿੱਤੀ ਗਈ ਹੈ  ਪਰ ਡਿਊਟੀਆਂ ਨਹੀਂ ਸੰਭਾਲੀਆਂ ਗਈਆਂ। ਇੰਨਾ ਹੀ ਨਹੀਂ ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਵਾਅਦੇ ਮੁਤਾਬਕ 5 ਮਾਰਚ ਦੀ ਕੈਬਨਿਟ ਮੀਟਿੰਗ ਵਿਚ ਪਾਸ ਕਰ ਕੇ 7 ਮਾਰਚ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਹੜਤਾਲ ਅਤੇ ਧਰਨਾ ਜਾਰੀ ਰਹੇਗਾ। ਇਸ ਦੌਰਾਨ ਬਲਜੀਤ ਕੌਰ ਖਾਲਸਾ ਵਲੋਂ ਮਰਨ ਵਰਤ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ। ਨਰਸਾਂ ਦੇ ਇਸ ਫੈਸਲੇ ਨਾਲ ਅਜੇ ਵੀ ਮਰੀਜ਼ਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।   ਦੱਸਣਯੋਗ ਹੈ ਕਿ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ 2 ਨਰਸਿੰਗ ਆਗੂਆਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫਤਰ ਦੀ ਛੱਤ ਤੋਂ ਛਾਲ ਮਾਰ ਦਿੱਤੀ ਸੀ। ਇਸ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਨਰਸਿੰਗ ਆਗੂਆਂ ਨਾਲ ਗੱਲ ਕਰ ਕੇ 7 ਮਾਰਚ ਤੱਕ ਰੈਗੂਲਰ ਕਰਨ ਦਾ ਐਲਾਨ ਕਰ ਦਿੱਤਾ ਸੀ। ਸਰਕਾਰ ਵੱਲੋਂ ਹੜਤਾਲ ਦੇ ਖਤਮ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ।


author

Shyna

Content Editor

Related News