ਗੰਭੀਰ ਅਪਰਾਧ ਕਾਰਨ ਜਗਤਾਰ ਜੌਹਲ ਨੂੰ ਕੀਤਾ ਗ੍ਰਿਫਤਾਰ : ਵਿਦੇਸ਼ ਮੰਤਰਾਲਾ

Friday, Dec 08, 2017 - 10:08 PM (IST)

ਗੰਭੀਰ ਅਪਰਾਧ ਕਾਰਨ ਜਗਤਾਰ ਜੌਹਲ ਨੂੰ ਕੀਤਾ ਗ੍ਰਿਫਤਾਰ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਕੁਝ ਬੇਹੱਦ ਗੰਭੀਰ ਅਪਰਾਧ ਦੇ ਸਿਲਸਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨਾਲ ਕਾਨੂੰਨੀ ਤੌਰ 'ਤੇ ਸਹੀ ਵਤੀਰਾ ਕੀਤਾ ਜਾ ਰਿਹਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੌਹਲ ਨੂੰ ਪੰਜਾਬ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਮਿਲੀ ਹੈ। ਉਸ ਦੇ ਖਿਲਾਫ ਕੁਝ ਬੇਹੱਦ ਗੰਭੀਰ ਅਪਰਾਧ ਦੀ ਜਾਂਚ ਚੱਲ ਰਹੀ ਹੈ। ਇਸ 'ਚ ਕੁਝ ਵਿਅਕਤੀਆਂ ਦੀ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ।
ਉਨ੍ਹਾਂ ਨੇ ਕਿਹਾ ਕਿ ਕੋਈ ਵੀ ਮਾਮਲਾ ਜੋ ਵਿਦੇਸ਼ੀ ਨਾਗਰਿਕਾਂ ਨਾਲ ਸਬੰਧਿਤ ਹੁੰਦਾ ਹੈ, ਉਸ ਬਾਰੇ 'ਚ ਕੁਝ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਹੁੰਦਾ ਹੈ। ਅਸੀਂ ਉਸ ਦੇਸ਼ ਨਾਲ ਸੰਪਰਕ ਕਰਦੇ ਹਾਂ। ਸਾਡੇ ਹਾਈ ਕਮਿਸ਼ਨ ਤੇ ਦੂਤਘਰ ਇਸ ਬਾਰੇ 'ਚ ਸੰਪਰਕ ਕਰਦੇ ਹਨ। ਇਸ ਤੋਂ ਬਾਅਦ ਪ੍ਰਕਿਰਿਆ ਅੱਗੇ ਵੱਧਦੀ ਹੈ। ਕੁਮਾਰ ਨੇ ਕਿਹਾ ਕਿ ਇਸ ਬਾਰੇ ਸਾਰੀਆਂ ਸਹੀ ਪ੍ਰਕਿਰਿਆਵਾਂ ਤੇ ਕਾਨੂੰਨ ਦਾ ਪਾਲਣ ਕੀਤਾ ਜਾ ਰਿਹਾ ਹੈ। ਬ੍ਰਿਟੇਨ ਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ।


Related News