ਨੌਸਰਬਾਜ਼ ਗੱਡੀ ''ਚੋਂ ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਲੈ ਕੇ ਹੋਇਆ ਫਰਾਰ

Tuesday, Oct 03, 2017 - 06:24 PM (IST)

ਨੌਸਰਬਾਜ਼ ਗੱਡੀ ''ਚੋਂ ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਲੈ ਕੇ ਹੋਇਆ ਫਰਾਰ

ਕੋਟ ਈਸੇ ਖਾਂ (ਛਾਬੜਾ) - ਨੌਸਰਬਾਜਾਂ ਵਲੋਂ ਗੱਡੀ 'ਚੋਂ ਨਗਦੀ ਤੇ ਹੋਰ ਜ਼ਰੂਰੀ ਕਾਗਜ਼ਾਤਾਂ ਸਮੇਤ ਬਰੀਫਕੇਸ ਲੈ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ।  
ਘਟਨਾ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ 'ਚ ਵਰਿੰਦਰ ਕੁਮਾਰ ਪੁੱਤਰ ਪਰਸ ਰਾਮ ਵਾਸੀ ਜਲੰਧਰ ਨੇ ਕਿਹਾ ਮੈਂ ਜਲੰਧਰ ਵਿਖੇ ਇਕ ਰੰਗ-ਰੋਗਨ ਦੀ ਹੋਲਸੇਲ ਦੀ ਫਰਮ 'ਤੇ ਬਤੌਰ ਮੈਨੇਜਰ ਕੰਮ ਕਰਦਾ ਹਾਂ ਅਤੇ ਕੰਮ ਦੇ ਸਿਲਸਲੇ 'ਚ ਮੈਂ ਮੰਗਲਵਾਰ ਕੋਟ ਈਸੇ ਖਾਂ ਆਇਆ ਸੀ, ਕੋਟ ਈਸੇ ਖਾਂ ਦੇ ਮੇਨ ਬਜਾਰ 'ਚੋਂ ਆਪਣਾ ਕੰਮਕਾਰ ਨਿਬੇੜ ਕੇ ਜਦੋਂ ਮੈਂ ਆਪਣੀ ਗੱਡੀ 'ਚ ਬੈਠਣ ਲੱਗਾ ਤਾਂ ਇਕ ਅਣਪਛਾਤੇ ਵਿਅਕਤੀ ਨੇ ਮੈਨੂੰ ਕਿਹਾ ਕਿ ਤੁਹਾਡੀ ਗੱਡੀ 'ਚੋਂ ਮੁਬਲੈਲ ਡੁੱਲ ਰਿਹਾ ਹੈ, ਤਾਂ ਮੈਂ ਅਤੇ ਮੇਰਾ ਡਰਾਈਵਰ ਅੱਗੋਂ ਮੁਬਲੈਲ ਡੁਲਦਾ ਵੇਖਣ ਲਈ ਗੱਡੀ 'ਚੋਂ ਉਤਰੇ ਤਾਂ ਇੰਨੇ ਨੂੰ ਇਕ ਵਿਅਕਤੀ ਸਾਡੀ ਗੱਡੀ ਦੀ ਪਿਛਲੀ ਸੀਟ 'ਤੇ ਪਿਆ ਬਰੀਫਕੇਸ ਜਿਸ ਵਿਚ 20 ਹਜ਼ਾਰ ਰੁਪਏ ਨਗਦੀ, ਡਰਾਈਵਿੰਗ ਲਾਇਸੈਂਸ, ਡੈਬਿਟ ਕਾਰਡ, ਫਰਮ ਦੀ ਰਸੀਦ ਬੁੱਕ, ਬਿੱਲ ਅਤੇ ਹੋਰ ਜ਼ਰੂਰੀ ਕਾਗਜ਼ ਸਨ ਚੋਰੀ ਕਰ ਫਰਾਰ ਹੋ ਗਿਆ, ਪਰ ਸਾਡੀ ਗੱਡੀ ਬਿਲਕੁੱਲ ਠੀਕ-ਠਾਕ ਸੀ ਮੁਬਲੈਲ ਡੁੱਲਣ ਵਾਲੀ ਕੋਈ ਗੱਲ ਨਹੀਂ ਸੀ, ਨੌਸਰਬਾਜਾਂ ਨੇ ਇਹ ਡਰਾਮਾ ਬਰੀਫਕੇਸ ਚੋਰੀ ਕਰਨ ਲਈ ਰਚਿਆ ਸੀ।  ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਜਸਬੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ, ਬਜ਼ਾਰ 'ਚ ਲੱਗੇ ਨਿੱਜੀ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫੁੱਟੇਜ ਨੂੰ ਵੀ ਖੰਗਾਲਿਆ, ਪਰ ਖਬਰ ਲਿਖੇ ਜਾਣ ਤੱਕ ਪੁਲਸ ਨੂੰ ਕੋਈ ਸਫਲਤਾ ਨਹੀਂ ਮਿਲੀ ਸੀ।


Related News